Wednesday, 28 February 2024
01 July 2023 World

ਮਾਂ ਖੇਡ ਕਬੱਡੀ ਦੇ ਮਸ਼ਹੂਰ ਖਿਡਾਰੀ ਜੱਸਾ ਚੱਕੀ ਰਮਦਾਸ ਦੀ ਮੌਤ

ਮਾਂ ਖੇਡ ਕਬੱਡੀ ਦੇ ਮਸ਼ਹੂਰ ਖਿਡਾਰੀ ਜੱਸਾ ਚੱਕੀ ਰਮਦਾਸ ਦੀ ਮੌਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕਬੱਡੀ ਜਗਤ ਵਿੱਚ ਦੇਸ਼ਾਂ-ਵਿਦੇਸ਼ਾਂ ਵਿੱਚ ਧੁੰਮਾਂ ਪਾਉਣ ਵਾਲੇ ਨਾਮਵਰ ਖਿਡਾਰੀ ਜੱਸਾ ਚੱਕੀ ਰਮਦਾਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਖਬਰ ਹੈ। ਜੱਸਾ ਚੱਕੀ ਚੋਟੀ ਦਾ ਸਟਾਪਰ ਸੀ ਅਤੇ ਅਮ੍ਰਿਤਸਰ ਦੇ ਕੋਟ ਗੁਰਬਕਸ਼ ਦਾ ਰਹਿਣ ਵਾਲਾ ਸੀ। ਜੱਸਾ ਚੱਕੀ ਬੀਤੇ ਕਈ ਸਾਲਾਂ ਤੋਂ ਮਾਂ ਖੇਡ ਕਬੱਡੀ ਦੀ ਸੇਵਾ ਕਰ ਰਿਹਾ ਸੀ।
ਬੀਤੇ ਦਿਨੀਂ ਗੁਰਦਾਸਪੁਰ ਵਿਖੇ ਹੋਏ ਇੱਕ ਟੂਰਨਾਮੈਂਟ ਤੋਂ ਬਾਅਦ ਉਸਦੀ ਅਚਾਨਕ ਹਾਲਤ ਵਿਗੜੀ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਆਪਣੇ ਅਖੀਰਲੇ ਮੈਚ ਵਿੱਚ ਵੀ ਜੱਸਾ ਚੱਕੀ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਦਰਸ਼ਕਾਂ ਦਾ ਮਨ ਮੋਹਿਆ। ਜੱਸਾ ਚੱਕੀ ਦੀ ਮੌਤ ਤੋਂ ਬਾਅਦ ਉਸਦੇ ਚਾਹੁਣ ਵਾਲਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ADVERTISEMENT
NZ Punjabi News Matrimonials