ਪਟਿਆਲਾ - ਨਿਹੰਗਾਂ ਨੇ ਪੁਲਿਸ ਪਾਰਟੀ 'ਤੇ ਤਲਵਾਰਾਂ ਨਾਲ ਹਮਲਾ, ਪੁਲਿਸ ਕਰਮਚਾਰੀ ਵੱਡੀ ਬਾਂਹ ਆਕਲੈਂਡ - ਪਟਿਆਲਾ-ਸਨੌਰ ਰੋਡ 'ਤੇ ਬਣੀ ਪਟਿਆਲਾ ਦੀ ਵੱਡੀ ਸਬਜ਼ੀ ਮੰਡੀ ਮੇਨ ਗੇਟ 'ਤੇ ਕੁਝ ਨਿਹੰਗ ਸਿੰਘਾਂ ਨੇ ਅੱਜ ਸਵੇਰੇ ਪਟਿਆਲਾ ਪੁਲਿਸ ਪਾਰਟੀ ਉਤੇ ਜਾਨਲੇਵਾ ਹਮਲਾ ਕਰ ਦਿੱਤਾ। ਸਵੇਰੇ ਕਰੀਬ 6 ਵਜੇ ਹੋਏ ਇਸ ਹਮਲੇ 'ਚ ਇਕ ASI ਦਾ ਹੱਥ ਕੱਟ ਕੇ ਅਲਗ ਹੋ ਗਿਆ, ਜਦਕਿ ਥਾਣਾ ਸਦਰ ਇੰਚਾਰਜ ਬਿੱਕਰ ਸਿੰਘ ਤੇ ਹੋਰ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਹੱਥ ਵੱਢਿਆ ਜਾਣ ਕਾਰਨ ਜ਼ਖ਼ਮੀ ਹੋਏ ਏਐੱਸਆਈ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਇਕ ਗੱਡੀ 'ਚ ਸਵਾਰ ਹੋ ਕੇ ਕਰੀਬ 5 ਨਿਹੰਗ ਸਿੰਘ ਸਬਜ਼ੀ ਮੰਡੀ ਪਹੁੰਚੇ ਸਨ। ਇੱਥੇ ਸਬਜ਼ੀ ਮੰਡੀ ਦੇ ਸਟਾਫ ਨੇ ਇਨ੍ਹਾਂ ਲੋਕਾਂ ਨੂੰ ਗੱਡੀ ਰੋਕ ਕੇ ਕਰਫ਼ਿਊ ਪਾਸ ਬਾਰੇ ਪੁੱਛਿਆ ਸੀ ਤਾਂ ਜੋ ਮੰਡੀ 'ਚ ਬਿਨਾਂ ਵਜ੍ਹਾ ਭੀੜ ਨਾ ਹੋਵੇ।
ਦੋਸ਼ੀਆਂ ਨੇ ਪਹਿਲਾਂ ਆਪਣੀ ਗੱਡੀ ਬੈਰੀਕੇਟ ਉਤੇ ਚੜ੍ਹਾ ਦਿੱਤੀ ਅਤੇ ਫੇਰ ਰੋਕਣ ਉਤੇ ਉਨ੍ਹਾਂ ਨੇ ਪੁਲੀਸ ਪਾਰਟੀ ਉਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਉਸਤੋਂ ਬਾਅਦ ਓਹ ਫਰਾਰ ਹੋ ਗਏ।
ਪੁਲਿਸ ਵਲੋਂ ਕਮਾਂਡੌ ਫੋਰਸ ਦੀ ਮੱਦਦ ਨਾਲ 7 ਜਣਿਆਂ ਦੀ ਗ੍ਰਿਫਤਾਰੀ ਕਤਿੀ ਗਈ ਹੈ ਅਤੇ ਇਨ੍ਹਾਂ ਕੋਲੋਂ ਵੱਡੀ ਗਿਣਤੀ ਵਿੱਚ ਹਥਿਆਰ ਵੀ ਬਰਾਮਦ ਕੀਤੇ ਹਨ।