Thursday, 22 February 2024
04 December 2023 World

ਇਨ੍ਹਾਂ ਚਾਰ ਪੰਜਾਬੀ ਨੌਜਵਾਨਾਂ ਨੇ ਕਮਾਇਆ ਚੰਗਾ ਨਾਮ...

ਕੈਨੇਡਾ ਪੁਲਿਸ ਵਲੋਂ ਇਰਾਦਾ ਕਤਲ ਮਾਮਲੇ ਵਿੱਚ ਕੀਤੀ ਜਾ ਰਹੀ ਭਾਲ
ਇਨ੍ਹਾਂ ਚਾਰ ਪੰਜਾਬੀ ਨੌਜਵਾਨਾਂ ਨੇ ਕਮਾਇਆ ਚੰਗਾ ਨਾਮ... - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬਰੈਂਪਟਨ ਵਿਖੇ ਪੀਲ ਪੁਲਿਸ ਵਲੋਂ ਤਸਵੀਰ ਵਿੱਚ ਦਿਖਾਏ ਗਏ 4 ਪੰਜਾਬੀ ਨੌਜਵਾਨਾਂ ਦੀ ਭਾਲ ਲਈ ਭਾਈਚਾਰੇ ਨੂੰ ਮੱਦਦ ਲਈ ਅਪੀਲ ਕੀਤੀ ਗਈ ਹੈ, ਇਨ੍ਹਾਂ ਨੌਜਵਾਨਾਂ ਦੇ ਸਿਰ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ, ਦਰਅਸਲ ਇਨ੍ਹਾਂ ਨੌਜਵਾਨਾਂ ਨੇ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਸੀ, ਜਿਸਨੂੰ ਬਾਅਦ ਵਿੱਚ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਨੌਜਵਾਨਾਂ ਦਾ ਵੇਰਵਾ: 22 ਸਾਲਾ ਅਫਤਾਬ ਗਿੱਲ, 22 ਸਾਲਾ ਹਰਮਨਦੀਪ ਸਿੰਘ, 25 ਸਾਲਾ ਜਤਿੰਦਰ ਸਿੰਘ, 30 ਸਾਲਾ ਸਤਾਨਮ ਸਿੰਘ।

ADVERTISEMENT
NZ Punjabi News Matrimonials