ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਹਰਾਉਣ ਤੋਂ ਬਾਅਦ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੋਨਸਨ (55) ਸੋਮਵਾਰ ਤੋਂ ਕੰਮ 'ਤੇ ਵਾਪਿਸ ਆ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਆਮ ਲੋਕਾਂ ਦੇ ਪਿਆਰ ਅਤੇ ਸਨੇਹ ਨੇ ਉਨ੍ਹਾਂ ਨੂੰ ਇਸ ਬਿਮਾਰੀ ਨਾਲ ਲੜਣ ਵਿੱਚ ਕਾਫੀ ਮੱਦਦ ਕੀਤੀ ਹੈ। ਦੱਸਦੀਏ ਕਿ ਇਸ ਵੇਲੇ ਇੰਗਲੈਂਡ ਵੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਹੈ ਅਤੇ ਹੁਣ ਤੱਕ 20,000 ਮੌਤਾਂ ਉੱਥੇ ਇਸ ਬਿਮਾਰੀ ਕਰਕੇ ਹੋ ਚੁੱਕੀਆਂ ਹਨ। ਦੱਸਦੀਏ ਕਿ 5 ਅਪ੍ਰੈਲ ਨੂੰ ਬੋਰਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਅਤੇ 6 ਤੋਂ 9 ਅਪ੍ਰੈਲ ਤੱਕ ਉਹ ਆਈ ਸੀ ਯੂ ਵਿੱਚ ਰਹੇ ਸਨ।