ਆਕਲੈਂਡ (ਹਰਪ੍ਰੀਤ ਸਿੰਘ) - ਖਬਰ ਟੋਰੰਟੋ ਤੋਂ ਹੈ, ਜਿੱਥੇ ਟੋਰੰਟੋ ਏਅਰਪੋਰਟ 'ਤੇ ਲਿੱਮੋ ਚਲਾਉਣ ਦਾ ਕੰਮ ਕਰਦੇ ਪੰਜਾਬੀ ਡਰਾਈਵਰ ਅਕਾਸ਼ ਗਰੇਵਾਲ ਦੀ ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਮੌਤ ਹੋਣ ਦੀ ਖਬਰ ਹੈ। ਇਨ੍ਹਾਂ ਹੀ ਨਹੀਂ ਇਸ ਨੁਮੁਰਾਦ ਬਿਮਾਰੀ ਕਰਕੇ ਪਹਿਲਾਂ ਅਕਾਸ਼ ਗਰੇਵਾਲ ਦੇ ਮਾਤਾ ਜੀ ਅਤੇ ਕਈ ਨਾਲ ਕੰਮ ਕਰਦੇ ਹੋਰਾਂ ਮਿੱਤਰਾਂ ਦੀ ਵੀ ਮੌਤ ਹੋ ਚੁੱਕੀ ਹੈ।
ਇਸ ਬਿਮਾਰੀ ਨੇ ਅਕਾਸ਼ ਗਰੇਵਾਲ ਦੀ ਪਤਨੀ ਰਮਨਦੀਪ ਗਰੇਵਾਲ ਨੂੰ ਵੀ ਆ ਘੇਰਿਆ ਸੀ, ਪਰ ਚੰਗੀ ਕਿਸਮਤ ਨੂੰ ਓਹ ਬੱਚ ਗਏ। ਪਰਿਵਾਰ ਦੇ ਬੱਚਿਆਂ 'ਤੇ ਵੀ ਪਰਮਾਤਮਾ ਦੀ ਮਿਹਰ ਬਣੀ ਰਹੀ ਤੇ ਉਹ ਵੀ ਸੁਰੱਖਿਅਤ ਹਨ।