ਆਕਲੈਂਡ (ਹਰਪ੍ਰੀਤ ਸਿੰਘ) - ਸਪੇਨ ਦੀ 113 ਸਾਲਾ ਬਜੁਰਗ ਮਹਿਲਾ ਨੇ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਹਰਾ ਕੇ ਸੱਚਮੁੱਚ ਹੀ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ। ਪਹਿਲੀ ਸੰਸਾਰ ਜੰਗ ਮੌਕੇ ਸੈਨਫ੍ਰਾਂਸਿਸਕੋ ਵਿੱਚ 1907 ਵਿੱਚ ਪੈਦਾ ਹੋਈ ਮਾਰੀਆ ਬ੍ਰਾਨਾਇਆਸ ਇਸ ਬਿਮਾਰੀ ਨੂੰ ਹਰਾਉਣ ਵਾਲੀ ਸਭ ਤੋਂ ਬਜੁਰਗ ਮਹਿਲਾ ਹੈ।
ਆਪਣੀ ਜਿੰਦਗੀ ਵਿੱਚ ਉਨ੍ਹਾਂ 2 ਵਿਸ਼ਵ ਯੁੱਧ, ਫਲੂ ਦੀ ਮਹਾਂਮਾਰੀ 'ਤੇ ਸਪੇਨ ਦੀ ਸਿਵਿਲ ਵਾਰ ਨੂੰ ਮਾਤ ਪਾਈ ਹੈ। ਅਪ੍ਰੈਲ ਦੇ ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਨੂੰ ਇਸ ਬਿਮਾਰੀ ਨੇ ਆ ਘੇਰਿਆ ਸੀ। ਦੱਸਦੀਏ ਕਿ ਹਫਤਿਆਂ ਤੱਕ ਉਨ੍ਹਾਂ ਆਈਸੋਲੇਟ ਕੀਤਾ ਪਰ ਇੱਕ ਵੀ ਦਿਨ ਹਸਪਤਾਲ ਵਿੱਚ ਭਰਤੀ ਨਹੀਂ ਹੋਏ।