ਆਕਲੈਂਡ (ਹਰਪ੍ਰੀਤ ਸਿੰਘ) - ਪਾਕਿਸਤਾਨ ਦੀ ਪਹਿਲੀ ਮਹਿਲਾ ਸਿੱਖ ਜਰਨਲਿਸਟ ਮਨਮੀਤ ਕੌਰ (25) ਨੂੰ ਯੂਕੇ ਵਿੱਚ ਦੁਨੀਆਂ ਦੇ 100 ਸਭ ਤੋਂ ਵੱਧ ਪ੍ਰਭਾਵਸ਼ਾਲੀ ਸਿੱਖਾਂ ਦੇ ਵਿੱਚ ਸ਼ੁਮਾਰ ਕਰਨ ਲਈ ਨਾਮਜੱਦ ਕੀਤਾ ਗਿਆ ਹੈ। ਇਹ ਇਨਾਮ 30 ਸਾਲ ਤੋਂ ਘੱਟ ਦੀ ਉਮਰ ਵਰਗ ਲਈ ਹੈ।
ਦੱਸਦੀਏ ਕਿ ਮਨਮੀਤ ਕੌਰ ਪੇਸ਼ਾਵਰ ਤੋਂ ਹੈ ਅਤੇ ਕਿੱਤੇ ਵਜੋਂ ਜਰਨਲਿਸਟ ਦੇ ਨਾਲ-ਨਾਲ ਇੱਕ ਸੋਸ਼ਲ ਐਕਟੀਵਿਸਟ ਵੀ ਹੈ। ਮਨਮੀਤ ਇਸ ਅਵਾਰਡ ਲਈ ਹੋਈ ਆਪਣੀ ਨਾਮਜੱਦਗੀ ਲਈ ਬਹੁਤ ਖੁਸ਼ ਹੈ। ਦੱਸਦੀਏ ਕਿ ਇਸ ਅਵਾਰਡ ਲਈ ਕਾਰੋਬਾਰੀ, ਖਿਡਾਰੀ, ਚੈਰਿਟੀ, ਮੀਡੀਆ, ਮਨੋਰੰਜਨ, ਵਿੱਦਿਅਕ, ਵਲੰਟਰੀ ਸੇਵਾਵਾਂ ਅਤੇ ਹੋਰ ਕਈ ਸ਼੍ਰੇਣੀਆਂ ਸ਼ੁਮਾਰ ਹਨ।