Wednesday, 28 February 2024
03 July 2020 World

ਪੀਜਾ ਹੱਟ ਤੇ ਵੈਂਡੀ'ਜ ਨੇ ਦੀਵਾਲੀਆ ਐਲਾਨੇ ਜਾਣ ਲਈ ਲਾਈ ਅਰਜੀ

ਪੀਜਾ ਹੱਟ ਤੇ ਵੈਂਡੀ'ਜ ਨੇ ਦੀਵਾਲੀਆ ਐਲਾਨੇ ਜਾਣ ਲਈ ਲਾਈ ਅਰਜੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਵਾਇਰਸ ਮਹਾਂਮਾਰੀ ਨੇ ਦੁਨੀਆਂ ਭਰ ਵਿੱਚ ਵੱਡੀਆਂ-ਵੱਡੀਆਂ ਤੇ ਮਸ਼ਹੂਰ ਕੰਪਨੀਆਂ ਨੂੰ ਆਰਥਿਕਤਾ ਪੱਖੋਂ ਮੁੱਧੇ ਮੂੰਹ ਸੁੱਟ ਦਿੱਤਾ ਹੈ ਅਤੇ ਇਸ ਲੜੀ ਵਿੱਚ ਤਾਜਾ ਨਾਮ ਸ਼ੁਮਾਰ ਹੋਇਆ ਹੈ, ਐਨ ਪੀ ਸੀ ਇੰਟਰਨੈਸ਼ਨਲ ਇਨਕੋਰਪੋਰੇਸ਼ਨ ਦਾ ਜੋ ਕਿ ਅਮਰੀਕਾ ਵਿੱਚ 1227 ਪੀਜਾ ਹੱਟ ਦੇ ਅਤੇ 292 ਵੈਂਡੀ’ਜ ਦੇ ਸਟੋਰ ਚਲਾਉਂਦੀ ਹੈ।
ਕੋਰਟ ਵਿੱਚ ਦੀਵਾਲੀਆ ਐਲਾਨਣ ਲਈ ਪੇਸ਼ ਕੀਤੇ ਕਾਗਜਾਤਾਂ ਵਿੱਚ ਕੰਪਨੀ ਨੇ ਤਨਖਾਹਾਂ ਅਤੇ ਰੈਸਟੋਰੈਂਟ ਦੇ ਖਰਚੇ ਕੱਢਣ ਵਿੱਚ ਆਪਣੇ ਆਪ ਨੂੰ ਅਸਮਰਥ ਦਿਖਾਇਆ ਹੈ ਅਤੇ $903 ਮਿਲੀਅਨ ਦਾ ਆਪਣੇ ਸਿਰ ਕਰਜਾ ਵੀ ਦਿਖਾਇਆ ਹੈ। ਇੱਥੇ ਇਹ ਵੀ ਦੱਸਦੀਏ ਕਿ ਸੈਕਸ਼ਨ 11 ਤਹਿਤ ਇਹ ਅਰਜੀ ਲਾਈ ਗਈ ਹੈ, ਜਿਸ ਤਹਿਤ ਕੰਪਨੀ ਨੂੰ ਮਾਲ਼ੀਆ ਸੰਕਟ ਵਿੱਚੋਂ ਉਭਾਰਣ ਲਈ ਯੋਜਨਾ ਬਣਾਈ ਜਾਏਗੀ ਤੇ ਅਮਰੀਕਾ ਭਰ ਵਿੱਚ ਚੱਲਦੇ ਪੀਜਾ ਹੱਟ ਤੇ ਵੈਂਡੀ’ਜ ਰੈਸਟੋਰੈਂਟ ਫਿਲਹਾਲ ਇਸੇ ਤਰ੍ਹਾਂ ਹੀ ਚਲਦੇ ਰਹਿਣਗੇ।

ADVERTISEMENT
NZ Punjabi News Matrimonials