Thursday, 22 February 2024
03 July 2020 World

ਪਾਕਿਸਤਾਨ ਵਿੱਚ ਵਾਪਰੇ ਟ੍ਰੇਨ ਹਾਦਸੇ ਵਿੱਚ ਸਿੱਖ ਪਰਿਵਾਰ ਦੇ 19 ਜੀਅ ਹੋਏ ਖਤਮ

ਪਾਕਿਸਤਾਨ ਵਿੱਚ ਵਾਪਰੇ ਟ੍ਰੇਨ ਹਾਦਸੇ ਵਿੱਚ ਸਿੱਖ ਪਰਿਵਾਰ ਦੇ 19 ਜੀਅ ਹੋਏ ਖਤਮ - NZ Punjabi News

ਰੇਲਗੱਡੀ ਅਤੇ ਵੈਨ ਦੀ ਟੱਕਰ ਕਾਰਨ ਹੋਏ ਹਾਦਸੇ ਵਿੱਚ ਇੱਕ ਸਿੱਖ ਪਰਿਵਾਰ ਦੇ 19 ਜੀਆਂ ਦੀ ਮੌਤ ਹੋ ਗਈ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸ਼ੇਖੂਪੁਰਾ ਰੇਲਵੇ ਕ੍ਰਾਸਿੰਗ 'ਤੇ ਸ਼ਾਹ ਹੁਸੈਨ ਐਕਪ੍ਰੈਸ ਅਤੇ ਵੈਨ ਵਿਚਾਲੇ ਟੱਕਰ ਹੋਈ।

ਬਚਾਅ ਦਲ ਦੇ ਮੈਂਬਰ ਮ੍ਰਿਤਕ ਦੇਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਪਹੁੰਚਾ ਰਹੇ ਹਨ। ਇਹ ਦੱਸਿਆ ਜਾ ਰਿਹਾ ਹੈ ਕਿ 22 ਲੋਕ ਆਪਣੇ ਰਿਸ਼ਤੇਦਾਰ ਦੀ ਮੌਤ ਦਾ ਅਫਸੋਸ ਕਰਨ ਪੇਸ਼ਾਵਰ ਤੋਂ ਨਨਕਾਣਾ ਸਾਹਿਬ ਗਏ ਸਨ। 

ਪਾਕਿਸਤਾਨ: ਸਿੱਖ ਪਰਿਵਾਰ ਦੇ 15 ਜੀਆਂ ਦੀ ਸੜਕ ਹਾਦਸੇ 'ਚ ਮੌਤ

ਉਨ੍ਹਾਂ ਮੁਤਾਬਕ ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਮੰਨਿਆ ਜਾ ਰਿਹਾ ਹੈ ਕਿ 15 ਤੋਂ 19 ਲੋਕਾਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ ਅਤੇ 7-8 ਲੋਕ ਜਖ਼ਮੀ ਹਨ।

ADVERTISEMENT
NZ Punjabi News Matrimonials