ਆਕਲੈਂਡ (ਹਰਪ੍ਰੀਤ ਸਿੰਘ) - ਕਨੇਡਾ ਦੀ ਜਸ਼ਟਿਨ ਟਰੂਡੋ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ । ਅੱਜ ਤੋ ਕਿਸੇ ਵੀ ਕਿਸਮ ਦਾ ਯੋਗ ਯਾਤਰੀ ਨਵੀਂ ਘੋਸ਼ਿਤ ਕੈਨੇਡੀਅਨ ਨੀਤੀ ਤਹਿਤ ਵਰਕ ਪਰਮਿਟ ਲਈ ਦਰਖਾਸਤ ਦੇ ਸਕਦਾ ਹੈ, ਜਿਸ ਵਿਚ ਸੁਪਰ ਵੀਜ਼ਾ ਅਤੇ ਕਾਰੋਬਾਰੀ ਸੈਲਾਨੀ ਵੀ ਸ਼ਾਮਲ ਹਨ, ਜੋ 24 ਅਗਸਤ, 2020 ਨੂੰ ਜਾਂ ਇਸ ਤੋਂ ਪਹਿਲਾਂ ਕਨੇਡਾ ਵਿਚ ਦਾਖਲ ਹੋਏ ਸਨ । ਦੱਸਦੀਏ ਕਿ ਨਵੇਂ ਨਿਯਮਾਂ ਤਹਿਤ ਵੀਜੀਟਰ ਵੀਜਾ ਵਾਲੇ ਨੂੰ ਬਾਕੀ ਸਭ ਨਿਯਮ, ਓਹੀ ਪੂਰੇ ਕਰਨੇ ਪੈਣਗੇ, ਸਿਰਫ ਹੁਣ ਫਲੈਗ ਪੋਲੰਿਗ ਲਈ ਬਾਰਡਰ ਅਧਿਕਾਰੀ ਕੋਲ ਨਹੀਂ ਜਾਣ ਦੀ ਲੋੜ, ਬਲਕਿ ਆਪਣੀ ਫਾਈਲ ਆਨਲਾਈਨ ਹੀ ਲਾਈ ਜਾ ਸਕਦੀ ਹੈ।