ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਯੂਕੇ 'ਚ ਇੱਕ ਸਿੱਖ ਨੌਜਵਾਨ ਦੀ ਯੂਕੇ ਦੇ ਪ੍ਰਧਾਨ ਮੰਤਰੀ ਨੇ ਪ੍ਰਸੰਸਾ ਕੀਤੀ ਹੈ । ਜਿਸ ਨੇ ਸਿੱਖ ਫੂਡ ਬੈਂਕ ਦੀ ਸਥਾਪਨਾ ਕਰਕੇ ਲੌਕਡਾਊਨ ਦੌਰਾਨ 80 ਹਜ਼ਾਰ ਫੂਡਬੈਗ ਵੰਡੇ ਸਨ ਅਤੇ 50 ਵਲੰਟੀਅਰਜ ਦੀ ਸਹਾਇਤਾ ਨਾਲ ਘਰਾਂ 'ਚ ਡਲਿਵਰੀ ਕੀਤੀ ਸੀ।
ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਸਕੌਟਿਸ਼ ਚੈਂਬਰਜ ਆਫ ਕਾਮਰਸ ਦੇ ਡਿਪਟੀ ਚੀਫ ਐਗਜ਼ੈਗਟਿਵ ਚਰਨਦੀਪ ਸਿੰਘ ਨੂੰ ਨਿੱਜੀ ਤੌਰ 'ਤੇ ਲਿਖੀ ਚਿੱਠੀ 'ਚ ਪ੍ਰਸੰਸਾ ਕਰਦਿਆਂ ਯੂਕੇ ਦਾ 1470 ਵਾਂ "ਪੁਆਇੰਟ ਆਫ ਲਾਈਟ" ਐਵਾਰਡ ਦਿੱਤੇ ਜਾਣ ਦੀ ਖੁਸ਼ੀ ਪ੍ਰਗਟਾਈ ਹੈ। ਗਲੈਸਗੋ ਦੇ ਪਾਰਲੀਮੈਂਟ ਮੈਂਬਰ ਕਰਿਸ ਸਟੀਫਨਜ ਨੇ ਖੁਸ਼ੀ ਪ੍ਰਗਟ ਕੀਤੀ ਹੈ ਕਿ ਗਲੈਸਗੋ ਦੇ ਨੌਜਵਾਨ ਨੂੰ ਇਸ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।