ਆਕਲੈਂਡ (ਹਰਪ੍ਰੀਤ ਸਿੰਘ) - ਅੱਜ-ਕੱਲ ਦੌਰ ਭਾਂਵੇ ਕੋਰੋਨਾ ਵਰਗੀ ਨਾਮੁਰਾਦ ਮਹਾਂਮਾਰੀ ਦਾ ਚੱਲ ਰਿਹਾ ਹੈ, ਪਰ ਫੈਸ਼ਨ ਇੰਡਸਟਰੀ ਇਸ 'ਤੇ ਵੀ ਕੁਝ ਨਾ ਕੁਝ ਨਵਾਂ ਕੱਢ ਰਹੀ ਹੈ।
ਯੂਕੇ ਦੀ ਮਸ਼ਹੂਰ ਰਿਟੈਲ ਫੈਸ਼ਨ ਕੰਪਨੀ 'ਪ੍ਰੀਟੀ ਲਿਟਲ ਥਿੰਗਸ' ਵਾਲਿਆਂ ਨੇ ਬਲੈਕ ਬੋਡੀਕੋਨ ਨਾਮ ਦੀ ਇੱਕ ਨਵੀਂ ਡ੍ਰੈਸ ਬਣਾਈ ਹੈ, ਜੋ ਕਿ ਕੁਝ ਦਿਨ ਪਹਿਲ਼ਾਂ ਹੀ ਮਾਰਕੀਟ ਵਿੱਚ ਉਤਾਰੀ ਗਈ ਸੀ। ਪਰ ਇਸ ਦੀ ਸਫਲਤਾ ਨੂੰ ਦੇਖ ਕੇ ਕੰਪਨੀ ਵਾਲੇ ਹੈਰਾਨ ਹੋ ਰਹੇ ਹਨ, ਕਿਉਂਕਿ ਸਟਾਕ ਵਿੱਚ ਆਉਣ ਤੋਂ ਕੁਝ ਘੰਟਿਆਂ ਬਾਅਦ ਹੀ ਇਹ ਡ੍ਰੈਸ ਪੂਰੀ ਤਰ੍ਹਾਂ ਸੋਲਡ-ਆਊਟ ਹੋ ਗਈ ਅਤੇ ਕੰਪਨੀ ਹੁਣ ਰੋਜਾਨਾ ਸੈਂਕੜੇ ਨਵੀਆਂ ਡ੍ਰੈਸਾਂ ਬਣਾ ਰਹੀ ਹੈ ਤੇ ਇਸਦੇ ਬਾਵਜੂਦ ਇਸਦੀ ਮੰਗ ਲਗਾਤਾਰ ਵੱਧ ਰਹੀ ਹੈ। ਕੰਪਨੀ ਦੇ ਬੁਲਾਰੇ ਅਨੁਸਾਰ ਇਹ ਉਨ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਪਸੰਦ ਕੀਤੀਆਂ ਜਾ ਰਹੀਆਂ ਡ੍ਰੈਸਾਂ ਚੋਂ ਇੱਕ ਸਾਬਿਤ ਹੋ ਰਹੀ ਹੈ।