Wednesday, 25 November 2020
19 November 2020 World

ਆਖਰੀ ਟ੍ਰਾਇਲ ਵਿਚ ਫਾਈਜ਼ਰ ਦੀ ਵੈਕਸੀਨ 95 ਫੀਸਦੀ ਅਸਰਦਾਰ

ਆਖਰੀ ਟ੍ਰਾਇਲ ਵਿਚ ਫਾਈਜ਼ਰ ਦੀ ਵੈਕਸੀਨ 95 ਫੀਸਦੀ ਅਸਰਦਾਰ - NZ Punjabi News

ਆਕਲੈਂਡ (ਐਨ ਜੈਡ ਪੰਜਾਬੀ ਨਿਊਜ ) ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡੀ ਖਬਰ ਆਈ ਹੈ। ਸਭ ਤੋਂ ਪਹਿਲਾਂ ਸਫਲ ਕੋਰੋਨਾ ਵੈਕਸੀਨ ਬਣਾਉਣ ਦਾ ਦਾਅਵਾ ਕਰਨ ਵਾਲੀ ਕੰਪਨੀ ਫਾਈਜ਼ਰ ਦੀ ਵੈਕਸੀਨ ਦੇ ਅੰਤਿਮ ਟ੍ਰਾਇਲ ਵਿਚ 95 ਫੀਸਦੀ ਸਫਲ ਨਤੀਜੇ ਸਾਹਮਣੇ ਆਏ ਹਨ। ਕੰਪਨੀ ਦੇ ਇਹ ਨਤੀਜੇ ਪਹਿਲੀ ਡੋਜ਼ ਦੇਣ ਤੋਂ 28 ਦਿਨ ਬਾਅਦ ਆਏ। ਕੰਪਨੀ ਦਾ ਦਾਅਵਾ ਹੈ ਕਿ ਵੈਕਸੀਨ ਟ੍ਰਾਇਲ ਦੀ ਪ੍ਰਕਿਰਿਆ ਵਿਚ 170 ਕੋਰੋਨਾ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਅਮਰੀਕੀ ਕੰਪਨੀ ਫਾਈਜ਼ਰ ਨੇ ਜਰਮਨ ਦੀ ਕੰਪਨੀ ਬਾਇਓਐਨਟੈੱਕ ਨਾਲ ਮਿਲ ਕੇ ਇਹ ਵੈਕਸੀਨ ਬਣਾਈ ਹੈ। ਇਸ ਪਿੱਛੋਂ ਕੰਪਨੀ ਇਸ ਵੈਕਸੀਨ ਨੂੰ ਅਮਰੀਕਾ ਦੀ ਡਰੱਗ ਰੈਗੂਲੇਟਰੀ ਏਜੰਸੀ ਐੱਫ.ਡੀ.ਏ. ਅਤੇ ਈ.ਯੂ. ਏ. ਨਾਲ ਸ਼ੇਅਰ ਕਰੇਗੀ। ਇਸ ਦੇ ਨਾਲ ਹੀ ਇਸ ਵੈਕਸੀਨ ਨੂੰ ਸਮੁੱਚੀ ਦੁਨੀਆ ਨੂੰ ਡਰੱਗ ਮਾਨੀਟਰਿੰਗ ਏਜੰਸੀਆਂ ਕੋਲ ਪ੍ਰਵਾਨਗੀ ਲਈ ਭੇਜੇਗੀ।

ਇਸ ਸਾਲ ਦੇ ਅੰਤ ਤੱਕ 50 ਮਿਲੀਅਨ ਡੋਜ਼ ਤਿਆਰ ਹੋਵੇਗੀ
ਫਾਈਜ਼ਰ ਦਾ ਦਾਅਵਾ ਹੈ ਕਿ ਕੰਪਨੀ ਇਸ ਸਾਲ ਦੇ ਅੰਤ ਤੱਕ ਵੈਕਸੀਨ ਦੀ 50 ਮਿਲੀਅਨ ਡੋਜ਼ ਤਿਆਰ ਕਰ ਲਏਗੀ ਜਦੋਂ ਕਿ 2021 ਦੇ ਅੰਤ ਤੱਕ ਉਹ 130 ਕਰੋੜ ਡੋਜ਼ ਦੁਨੀਆ ਵਿਚ ਮੁਹੱਈਆ ਕਰਵਾ ਸਕਦੀ ਹੈ। ਕੰਪਨੀ ਨੇ ਕਿਹਾ ਹੈ ਕਿ ਸਮੁੱਚੀ ਦੁਨੀਆ ਵਿਚ ਫੈਲੇ ਉਸ ਦੇ ਮੂਲ ਢਾਂਚੇ ਅਤੇ ਕੋਲਡ ਚੇਨ ਰਾਹੀਂ ਉਹ ਇਸ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਆਸਾਨੀ ਨਾਲ ਅਤੇ ਜਲਦੀ ਤੋਂ ਜਲਦੀ ਮੁਹੱਈਆ ਕਰਵਾ ਸਕੇਗੀ। 

ADVERTISEMENT