Tuesday, 27 February 2024
24 November 2020 World

ਪਾਲਤੂ ਜਾਨਵਰ ਨੂੰ ਬਚਾਉਣ ਲਈ ਮਾਲਕ ਨੇ ਕੀਤੀ ਮਗਰਮੱਛ ਨਾਲ ਲੜਾਈ

ਪਾਲਤੂ ਜਾਨਵਰ ਨੂੰ ਬਚਾਉਣ ਲਈ ਮਾਲਕ ਨੇ ਕੀਤੀ ਮਗਰਮੱਛ ਨਾਲ ਲੜਾਈ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਖਬਰ ਅਮਰੀਕਾ ਤੋਂ ਹੈ, ਜਿੱਥੇ ਇੱਕ ਮਾਲਕ ਨੇ ਆਪਣੇ ਪਾਲਤੂ ਕਤੂਰੇ ਨੂੰ ਬਚਾਉਣ ਲਈ ਆਪਣੀ ਪਰਵਾਹ ਵੀ ਨਾ ਕਰਦਿਆਂ ਇੱਕ ਛੋਟੀ ਉਮਰ ਦੇ ਮਗਰਮੱਛ ਨਾਲ ਪੰਗਾ ਲੈ ਲਿਆ ਤੇ ਉਸਨੂੰ ਪਾਣੀ ਵਿੱਚੋਂ ਕੱਢ ਕੇ ਬਾਹਰ ਲਿਆਉਂਦਾ ਤੇ ਫਿਰ ਕਿਨਾਰੇ 'ਤੇ ਆਕੇ ਕਾਫ ਜਦੋ-ਜਹਿਦ ਤੋਂ ਬਾਅਦ ਉਸਦੇ ਮੂੰਹ ਵਿੱਚੋਂ ਫਸੇ ਕਤੂਰੇ ਨੂੰ ਛੁਡਵਾਇਆ। ਬਾਅਦ ਵਿੱਚ ਤਿੱਖੇ ਦੰਦਾਂ ਤੋਂ ਬਚਣ ਲਈ ਵਿਅਕਤੀ ਨੇ ਖੁਦ ਵੀ ਬਹੁਤ ਹੁਸ਼ਿਆਰੀ ਨਾਲ ਮਗਰਮੱਛ ਤੋਂ ਛੁਟਕਾਰਾ ਪਾਇਆ। ਵਿਅਕਤੀ ਇੱਕ ਪ੍ਰੌਫੈਸ਼ਨਲ ਰੈਸਲਰ ਦੱਸਿਆ ਜਾ ਰਿਹਾ ਹੈ ਤੇ ਉਸਦੀ ਹਿੰਮਤ ਭਰੇ ਕਾਰਨਾਮੇ ਦੇ ਹਰ ਪਾਸੇ ਚਰਚੇ ਹੋ ਰਹੇ ਹਨ।

ADVERTISEMENT
NZ Punjabi News Matrimonials