
ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ) ਕੈਂਬ੍ਰਿਜ ਐਨਾਲਿਟਿਕਾ ਡਾਟਾ ਹਾਰਵੇਸਟਿੰਗ ਸਕੈਂਡਲ ਵਿੱਚ ਪ੍ਰਭਾਵਿਤ ਹੋਏ ਆਸਟ੍ਰੇਲੀਆਈ ਫੇਸਬੁੱਕ ਖਾਤਾ ਧਾਰਕਾਂ ਨੂੰ ਫੇਸਬੁੱਕ ਦੀ ਕੰਪਨੀ ਮੈਟਾ ਵੱਲੋਂ $50 ਮਿਲੀਅਨ ਦਾ ਹਰਜਾਨਾ ਮਿਲੇਗਾ। ਇਹ ਪ੍ਰਾਈਵੇਸੀ ਉਲੰਘਣ ਦੇ ਇੱਕ ਵੱਡੇ ਮਾਮਲੇ ਚ ਦਿੱਤੇ ਜਾਣਗੇ , ਇਹ ਮਾਮਲਾ 2018 ਵਿੱਚ ਸਾਹਮਣੇ ਆਇਆ ਸੀ।
ਇਸ ਸਕੈਂਡਲ ਨੇ ਦੁਨੀਆ ਭਰ ਦੇ 87 ਮਿਲੀਅਨ ਤੱਕ ਫੇਸਬੁੱਕ ਯੂਜ਼ਰਜ਼ ਨੂੰ ਪ੍ਰਭਾਵਿਤ ਕੀਤਾ। ਇਹ ਡਾਟਾ “ਦਿਸ ਇਜ਼ ਯੋਰ ਡਿਜਿਟਲ ਲਾਈਫ” ਐਪ ਰਾਹੀਂ ਚੋਰੀ ਕੀਤਾ ਗਿਆ ਸੀ ਅਤੇ ਕੈਂਬ੍ਰਿਜ ਐਨਾਲਿਟਿਕਾ ਨੂੰ ਵੇਚਿਆ ਗਿਆ ਸੀ। ਡੋਨਾਲਡ ਟਰੰਪ ਦੀ 2016 ਦੀ ਰਾਸ਼ਟਰਪਤੀ ਚੋਣ ਮੁਹਿੰਮ ਨਾਲ ਕੰਪਨੀ ਵੀ ਇਸ ਹਰਜਾਨੇ ਚੋ ਹਿੱਸਾ ਲਵੇਗੀ । ਇਸ ਚੋਰੀ ਦੇ ਪੀੜਤਾਂ ਵਿੱਚ ਕਈ ਆਸਟ੍ਰੇਲੀਆਈ ਵੀ ਸ਼ਾਮਲ ਸਨ।
ਹਰਜਾਨੇ ਲਈ ਯੋਗਤਾ ਅਤੇ ਭੁਗਤਾਨ ਵਿਵਸਥਾ
ਜੋ ਆਸਟ੍ਰੇਲੀਆਈ ਨਵੰਬਰ 2, 2013 ਤੋਂ ਦਸੰਬਰ 17, 2015 ਤੱਕ ਇਸ ਐਪ ਨੂੰ ਇੰਸਟਾਲ ਕੀਤਾ ਹੈ ਜਾਂ ਫੇਸਬੁੱਕ ਲਿੰਕ ਜਰੀਏ ਇੰਸਟਾਲ ਕੀਤਾ ਹੈ ਜਾਂ ਜਿਨ੍ਹਾਂ ਦੇ ਫੇਸਬੁੱਕ ਫਰੈਂਡਸ ਨੇ ਇਸ ਐਪ ਦਾ ਇਸਤੇਮਾਲ ਕੀਤਾ ਸੀ, ਉਹ ਹਰਜਾਨੇ ਲਈ ਯੋਗ ਹਨ।
ਭੁਗਤਾਨ ਦੋ ਪੱਧਰਾਂ ‘ਤੇ ਕੀਤਾ ਜਾਵੇਗਾ—ਇੱਕ ਤਾਂ “ਜਨਰਲ ਜਿਸ ਚ ਲੋਕਾਂ ਨੇ ਸ਼ਰਮਿੰਦਗੀ” ਝੱਲੀ ਦਾ ਮੁਆਵਜ਼ਾ ਦਿੱਤਾ ਜਾਵੇਗਾ ਜਾਂ ਜਿਹੜੇ ਲੋਕ ਖਾਸ ਨੁਕਸਾਨ ਜਾਂ ਘਾਟਾ ਸਾਬਤ ਕਰ ਸਕਣ ਉਹ ਇਸ ਭੁਗਤਾਨ ਦੇ ਹੱਕਦਾਰ ਹੋਣਗੇ ।
ਇਸ ਯੋਜਨਾ ਨੂੰ ਮੈਟਾ ਦੁਆਰਾ ਨਿਯੁਕਤ ਇੱਕ ਸੁਤੰਤਰ ਪ੍ਰਬੰਧਕ ਵੱਲੋਂ ਚਲਾਇਆ ਜਾਵੇਗਾ। 2025 ਦੀ ਸ਼ੁਰੂਆਤ ਵਿੱਚ ਅਧਿਕਾਰਕ ਜਾਣਕਾਰੀ ਜਾਰੀ ਕੀਤੀ ਜਾਵੇਗੀ। ਤੇ ਇਸ ਤੋਂ ਬਾਅਦ ਇਸ ਮਾਮਲੇ ਵਿੱਚ ਭੁਗਤਾਨ ਕੀਤਾ ਜਾਵੇਗਾ।।
ਆਸਟ੍ਰੇਲੀਆ ਵਿੱਚ ਸਭ ਤੋਂ ਵੱਡੀ ਪ੍ਰਾਈਵੇਸੀ ਸੈਟਲਮੈਂਟ
ਆਸਟ੍ਰੇਲੀਆਈ ਇਨਫ਼ਰਮੇਸ਼ਨ ਕਮਿਸ਼ਨਰ ਐਲੀਜ਼ਬੇਥ ਟਾਇਡ ਨੇ ਇਸ ਸੈਟਲਮੈਂਟ ਨੂੰ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਕਿਹਾ।
“ਇਹ ਭੁਗਤਾਨ ਯੋਜਨਾ ਇਹ ਸਾਬਤ ਕਰਦੀ ਹੈ ਕਿ ਡਾਟਾ ਪ੍ਰਬੰਧਨ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਕਿੰਨੀ ਮਹੱਤਵਪੂਰਨ ਹੈ,” ਉਨ੍ਹਾਂ ਕਿਹਾ। “ਇਹ ਯਕੀਨੀ ਬਣਾਉਂਦਾ ਹੈ ਕਿ ਜਦੋਂ ਵੀ ਆਸਟ੍ਰੇਲੀਆਈ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਦੇ ਹਨ, ਉਹਨਾਂ ਦੀ ਡਾਟਾ ਪ੍ਰਾਈਵੇਸੀ ਕਾਨੂੰਨ ਅਨੁਸਾਰ ਸੁਰੱਖਿਅਤ ਰਹਿੰਦੀ ਹੈ।”
ਮੈਟਾ ਦਾ ਬਿਆਨ
ਮੈਟਾ ਦੇ ਬੁਲਾਰੇ ਨੇ ਕਿਹਾ “ਅਸੀਂ ਉਹ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਜੋ ਆਸਟ੍ਰੇਲੀਆਈਆਂ ਨੂੰ ਪਸੰਦ ਹਨ ਅਤੇ ਜੋ ਪ੍ਰਾਈਵੇਸੀ ਨੂੰ ਤਰਜੀਹ ਦਿੰਦੀਆਂ ਹਨ,”।
ਇਹ ਸੈਟਲਮੈਂਟ ਨਾਲ ਮਾਰਚ 2020 ਤੋਂ ਚੱਲ ਰਹੀਆਂ ਫੈਡਰਲ ਕੋਰਟ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਅਤੇ ਆਸਟਰੇਲੀਆ ਚ ਨਿੱਜਤਾ ਦੇ ਉਲੰਘਣ ਲਈ ਜਵਾਬਦੇਹ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।



