ਆਸਟ੍ਰੇਲੀਆ ਚ 1 ਜਨਵਰੀ 2025 ਤੋਂ ਵਿਦਿਆਰਥੀ ਵੀਜ਼ਾ ਲਈ ਨਵੇਂ ਨਿਯਮ: ਵੀਜਾ ਅਪਲਾਈ ਕਰਨ ਮੌਕੇ CoE ਹੋਣਾ ਜ਼ਰੂਰੀ

ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ ) ਆਸਟਰੇਲੀਆ ਦੇ ਗ੍ਰਹਿ ਵਿਭਾਗ ਨੇ ਐਲਾਨ ਕੀਤਾ ਹੈ ਕਿ 1 ਜਨਵਰੀ 2025 ਤੋਂ ਆਸਟਰੇਲੀਆ ਵਿੱਚ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਨੂੰ ਆਪਣੇ ਅਰਜ਼ੀ ਦੇ ਸਮੇਂ Confirmation of Enrolment (CoE) ਸ਼ਾਮਲ ਕਰਨਾ ਜ਼ਰੂਰੀ ਹੋਵੇਗਾ। ਕੋਈ ਵੀ ਚਿੱਠੀ ਪੱਤਰ ਜਾਂ Letter of Offer ਅਰਜ਼ੀ ਲਈ ਮਨਜੂਰ ਨਹੀਂ ਹੋਵੇਗੀ।
ਇਸ ਨਵੇਂ ਨਿਯਮ ਦੇ ਮੁੱਖ ਭਾਗ

  • ਜਿਹੜੀਆਂ ਅਰਜ਼ੀਆਂ 1 ਜਨਵਰੀ 2025 ਤੋਂ ਪਹਿਲਾਂ ਅਪਲਾਈ ਕੀਤੀਆਂ ਗਈਆਂ ਹਨ ਅਤੇ ਸਿਰਫ਼ Letter of Offer ਦੇ ਨਾਲ ਹਨ, ਉਹ ਇਸ ਬਦਲਾਅ ਤੋਂ ਪ੍ਰਭਾਵਿਤ ਨਹੀਂ ਹੋਣਗੀਆਂ।
  • CoE ਦੇ ਬਗੈਰ ਅਰਜ਼ੀ invalid) ਮੰਨੀ ਜਾਵੇਗੀ। ਇਸ ਦਾ ਮਤਲਬ ਹੈ ਕਿ ਅਜਿਹੀ ਅਰਜ਼ੀ ’ਤੇ ਕੋਈ ਫੈਸਲਾ ਨਹੀਂ ਕੀਤਾ ਜਾ ਸਕਦਾ ਅਤੇ ਇਸ ਨਾਲ ਜੁੜੀ ਕੋਈ ਵੀ ਅਰਜੀ ਨੂੰ Bridging Visa ਜਾਰੀ ਨਹੀਂ ਹੋਵੇਗੀ।

    CoE ਹੁੰਦਾ ਕਿ ਹੈ

    Confirmation of Enrolment (CoE) ਇੱਕ ਦਸਤਾਵੇਜ਼ ਹੁੰਦਾ ਹੈ ਜੋ ਇੱਕ ਆਸਟ੍ਰੇਲੀਆਈ ਕਾਲਜ ਜਾਂ ਇੰਸਟੀਟਿਊਟ ਵੱਲੋਂ ਜਾਰੀ ਕੀਤਾ ਜਾਂਦਾ ਹੈ। ਇਸ ਦਸਤਾਵੇਜ਼ ਨਾਲ ਇਹ ਸਾਬਤ ਹੁੰਦਾ ਹੈ ਕਿ ਵਿਦਿਆਰਥੀ ਨੇ ਕੋਰਸ ਵਿੱਚ ਦਾਖ਼ਲਾ ਲੈ ਲਿਆ ਹੈ ਅਤੇ ਫੀਸਾਂ ਦਾ ਭੁਗਤਾਨ ਕਰ ਦਿੱਤਾ ਹੈ।
  • ਪਹਿਲਾਂ ਦੇ ਨਿਯਮਾਂ ਵਿੱਚ ਆਸਟ੍ਰੇਲੀਆ ਵਿੱਚ ਦਾਖ਼ਲੇ ਲਈ ਸਿਰਫ਼ Letter of Offer ਲੋੜੀਂਦੀ ਸੀ। ਹੁਣ CoE ਇਸਦੀ ਜਗ੍ਹਾ ਲਵੇਗਾ।
  • ਇਸ ਨਾਲ ਸਿੱਖਿਆ ਸਥਾਨ ਤੇ ਵਿਦਿਆਰਥੀ ਦੋਹਾਂ ਲਈ ਇੱਕ ਮਜ਼ਬੂਤ ਵਚਨਬੱਧਤਾ ਦਰਸਾਈ ਜਾਵੇਗੀ।

ਇਸ ਨਵੇਂ ਨਿਯਮ ਨਾਲ ਸਾਡੇ ਤੇ ਕੀ ਅਸਰ ਪਵੇਗਾ

  • ਵਿਦੇਸ਼ ਮਾਮਲੇ (Foreign Affairs), ਰੱਖਿਆ (Defence), ਜਾਂ ਦੂਸਰੇ ਵਿਦਿਆਰਥੀ ਪ੍ਰੋਗਰਾਮ ਵਿਚ ਸ਼ਾਮਿਲ ਵਿਦਿਆਰਥੀ ਆਪਣੇ ਕੋਰਸ ਲਈ ਹੋਰ ਵਿਕਲਪ ਚੁਣ ਸਕਦੇ ਹਨ ਉਹਨਾਂ ਤੇ COE ਲਾਗੂ ਨਹੀਂ ਹੋਵੇਗੀ ।
  • ਜਿਹੜੇ ਵਿਦਿਆਰਥੀ ਆਪਣਾ ਮੌਜੂਦਾ ਵੀਜ਼ਾ ਸਮਾਪਤ ਹੋਣ ਤੋਂ ਪਹਿਲਾਂ CoE ਪ੍ਰਾਪਤ ਨਹੀਂ ਕਰ ਸਕਦੇ, ਉਹ ਜਾਂ ਤਾਂ ਆਸਟ੍ਰੇਲੀਆ ਛੱਡਣਗੇ ਜਾਂ ਕੋਈ ਹੋਰ ਵੀਜ਼ਾ ਵਿਕਲਪ ਖੋਜਣਗੇ।
  • ਅੱਜ-ਕੱਲ੍ਹ ਕੁਝ ਵਿਸ਼ੇਸ਼ ਵੀਜ਼ਾ ਰੱਖਣ ਵਾਲਿਆਂ ਲਈ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦੇਣ ’ਤੇ ਪਾਬੰਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ “Ending Visa Hopping” ਨੀਤੀ ਵੇਖੀ ਜਾਂ ਸਕਦੀ ਹੈ ।

ਇਹ ਨਵਾਂ ਨਿਯਮ ਕਿਉਂ ਲਾਇਆ ਗਿਆ ਹੈ |

  • CoE ਦੇਣ ਨਾਲ ਵਿਦਿਆਰਥੀ ਅਤੇ ਸਿੱਖਿਆ ਸਥਾਨ ਚ ਇੱਕ ਦੂਜੇ ਪ੍ਰਤੀ ਵਿਸਵਾਸ਼ ਵਧੇਗਾ ਇਹ ਕਹਿਣਾ ਹੈ ਗ੍ਰਹਿ ਵਿਭਾਗ ਦਾ |
  • ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਸਿੱਖਿਆ ਖੇਤਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਹ ਨਿਯਮ ਲਾਗੂ ਕੀਤਾ ਜਾ ਰਿਹਾ ਹੈ।

ਹੋਰ ਜਾਣਕਾਰੀ ਲਈ ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਦੀ ਵੈਬਸਾਈਟ ਤੇ ਵੀ ਵਾਧੂ ਜਾਣਕਾਰੀ ਹਾਸਿਲ ਕੀਤੀ ਜਾਂ ਸਕਦੇ ਹੈ ।

Share it :
error: Content is protected !!