
ਆਕਲੈਂਡ (ਹਰਪ੍ਰੀਤ ਸਿੰਘ) – ਮਾਉਂਟ ਈਡਨ ਦੀ ਲੇਬਰ ਰਿਕਰੀਉਟਮੈਂਟ ਕੰਪਨੀ ਪ੍ਰੋਲੰਿਕ ਐਨ ਜੈਡ ਨੇ ਆਪਣੇ ਆਪ ਨੂੰ ਦੀਵਾਲੀਆ ਐਲਾਨ ਦਿੱਤਾ ਹੈ ਤੇ ਇਸਦੇ ਚਲਦੇ ਇਸ ਹਫਤੇ ਘੱਟੋ-ਘੱਟ 190 ਕਰਮਚਾਰੀਆਂ ਦੀ ਨੌਕਰੀ ਖਤਮ ਹੋਣ ਦਾ ਖਦਸ਼ਾ ਹੈ। ਦੱਸਦੀਏ ਕਿ ਪ੍ਰੋਲੰਿਕ ਐਨ ਜੈਡ ਜਿਆਦਾਤਰ ਪ੍ਰਵਾਸੀ ਕਰਮਚਾਰੀਆਂ ਨਾਲ ਹੀ ਕੰਮ ਕਰਦੀ ਹੈ ਤੇ ਅਜਿਹੇ ਵਿੱਚ ਇਹ ਖਬਰ ਕ੍ਰਿਸਮਿਸ ਤੇ ਨਵੇਂ ਸਾਲ ਤੋਂ ਕੁਝ ਦਿਨ ਪਹਿਲਾਂ ਪ੍ਰਵਾਸੀ ਕਰਮਚਾਰੀਆਂ ਲਈ ਕਾਫੀ ਬੁਰੀ ਮੰਨੀ ਜਾ ਰਹੀ ਹੈ।



