ਖਰਾਬ ਮੌਸਮ ਨੂੰ ਲੈਕੇ ਚੇਤਾਵਨੀ ਹੋਈ ਜਾਰੀ

ਆਕਲੈਂਡ (ਹਰਪ੍ਰੀਤ ਸਿੰਘ) – ਇਸ ਵੇਲੇ ਨਿਊਜੀਲੈਂਡ ਦੇ ਬਹੁਤੇ ਹਿੱਸੇ ਖਰਾਬ ਮੌਸਮ ਦੀ ਚੇਤਾਵਨੀ ਹੇਠ ਹਨ ਤੇ ਮੈੱਟ ਸਰਵਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਿਊਜੀਲੈਂਡ ਦੇ ਕਾਫੀ ਵੱਡੇ ਇਲਾਕੇ ਵਿੱਚ ਸ਼ਾਮ ਤੋਂ ਬਾਅਦ ਮੌਸਮ ਖਰਾਬ ਰਹਿਣ ਵਾਲਾ ਹੈ। ਟਿਮਰੂ, ਐਸ਼ਬਰਟਨ ਤੋਂ ਲੈਕੇ ਆਕਲੈਂਡ ਤੱਕ ਵੱਖੋ-ਵੱਖ ਚੇਤਾਵਨੀਆਂ ਅਮਲ ਵਿੱਚ ਹਨ। ਤੂਫਾਨੀ ਹਵਾਵਾਂ ਦੇ ਨਾਲ-ਨਾਲ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ।

  • ਜੇ ਤੁਸੀਂ ਖਰਾਬ ਮੌਸਮ ਦੌਰਾਨ ਬਾਹਰ ਹੋ ਤਾਂ ਤੁਰੰਤ ਕਿਸੇ ਥਾਂ ਸੁਰੱਖਿਅਤ ਥਾਂ ਸ਼ੈਲਟਰ ਲਓ, ਦਰੱਖਤਾਂ ਆਦਿ ਤੋਂ ਦੂਰੀ ਬਣਾਈ ਰੱਖੋ।
  • ਪਾਣੀ ਦੇ ਸਰੋਤਾਂ ਤੋਂ ਦੂਰ ਰਹੋ।
  • ਪ੍ਰਾਪਰਟੀ ‘ਤੇ ਢਿੱਲੇ ਕਿਸੇ ਵੀ ਸਮਾਨ ਨੂੰ ਕੱਸਕੇ ਬੰਨਕੇ ਰੱਖੋ
  • ਖਰਾਬ ਮੌਸਮ ਵਿੱਚ ਡਰਾਈਵਿੰਗ ਨਾ ਕਰੋ
Share it :
error: Content is protected !!