ਗੁਰਦੁਆਰਾ ਸਾਹਿਬ ਕਰੇਗੀਬਰਨ (ਮੈਲਬੋਰਨ) ਦੇ ਰਾਗੀ ਭਾਈ ਦਲਜੀਤ ਸਿੰਘ ਅਚਾਨਕ ਹੋਏ ਲਾਪਤਾ

ਮੈਲਬੋਰਨ (ਹਰਪ੍ਰੀਤ ਸਿੰਘ) – ਗੁਰਦੁਆਰਾ ਸਾਹਿਬ ਕਰੇਗੀਬਰਨ (ਮੈਲਬੋਰਨ) ਦੇ ਰਾਗੀ ਭਾਈ ਦਲਜੀਤ ਸਿੰਘ ਬੀਤੇ ਦਿਨੀਂ ਸਵੇਰ ਵੇਲੇ ਤੋਂ ਅਚਾਨਕ ਲਾਪਤਾ ਹੋ ਗਏ ਹਨ। ਉਹ ਆਪਣੇ ਸਾਥੀ ਭਾਈ ਹਰਪ੍ਰੀਤ ਸਿੰਘ ਤੇ ਭਾਈ ਅਮਰਜੀਤ ਸਿੰਘ ਨੂੰ ਬਿਨ੍ਹਾਂ ਦੱਸੇ ਕਿਤੇ ਚਲੇ ਗਏ ਹਨ। ਗੁਰਦੁਆਰਾ ਸਾਹਿਬ ਦੇ ਸਟਾਫ ਤੇ ਕਮੇਟੀ ਨੂੰ ਉਨ੍ਹਾਂ ਦੀ ਚਿੰਤਾ ਹੈ ਤੇ ਇਸੇ ਲਈ ਕਰੇਗੀਬਰਨ ਪੁਲਿਸ ਸਟੇਸ਼ਨ ਵਿੱਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਜੇ ਕਿਸੇ ਨੂੰ ਵੀ ਉਨ੍ਹਾਂ ਬਾਰੇ ਪਤਾ ਲੱਗੇ ਜਾਂ ਪਤਾ ਹੋਏ ਤਾਂ ਕਰੇਗੀਬਰਨ ਪੁਲਿਸ ਸਟੇਸ਼ਨ ਜਾਂ ਗੁਰੂਘਰ ਦੀ ਕਮੇਟੀ ਨੂੰ ਸੂਚਿਤ ਕੀਤਾ ਜਾਏ।

Share it :
error: Content is protected !!