
ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਰਹਿਣ ਵਾਲੇ ਦਿਨੁਸ਼ ਕੁਰੇਰਾ ਨੂੰ ਆਪਣੀ ਘਰਵਾਲੀ ਨੂੰ ਕਤਲ ਕਰਨ ਦੇ ਦੋਸ਼ ਹੇਠ 37 ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਹੈ। ਇਹ ਕਤਲ ਉਸਨੇ ਕੁਲਹਾੜੀ ਨਾਲ ਕੀਤਾ ਸੀ ਤੇ ਆਪਣੇ ਬੱਚਿਆਂ ਸਾਹਮਣੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ। ਜੱਜ ਨੇ ਇਸ ਨੂੰ ਬਹੁਤ ਹੀ ਘਿਨੌਣਾ ਕਾਰਾ ਦੱਸਿਆ ਤੇ ਦਿਨੁਸ਼ ਦੀ ਸਜਾ ਹੋਰ ਸਖਤ ਕਰਦਿਆਂ ਪੈਰੋਲ ਲਈ 30 ਸਾਲ ਦਾ ਘੱਟੋ-ਘੱਟ ਸਮਾਂ ਦੱਸਿਆ। ਕੁਰੇਰਾ ਨੂੰ ਰੋਕਣ ਲਈ ਉਸਦੀ 16 ਸਾਲਾ ਧੀ ਨੇ ਵੀ ਕੋਸ਼ਿਸ਼ ਕੀਤੀ, ਪਰ ਦਿਨੇਸ਼ ਨੂੰ ਉਸ ਵੇਲੇ ਕੋਈ ਵੀ ਨਾ ਰੋਕ ਸਕਿਆ।



