ਜਿਓਰਜੀਆ ਦੇ ਰੈਸਟੋਰੈਂਟ ਵਿੱਚ ਕੰਮ ਕਰਦੇ 11 ਪੰਜਾਬੀਆਂ ਦੀ ਸਾਹ ਘੁਟਣ ਕਾਰਨ ਹੋਈ ਮੌਤ

ਆਕਲੈਂਡ (ਹਰਪ੍ਰੀਤ ਸਿੰਘ) – ਜਿਓਰਜੀਆ ਦੇ ਇੱਕ ਸਕੀ ਰੈਸਟੋਰੈਂਟ ਵਿੱਚ 12 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ, ਇਨ੍ਹਾਂ ਵਿੱਚੋਂ 11 ਵਿਦੇਸ਼ੀ ਤੇ ਇੱਕ ਜਿਓਰਜੀਆ ਦਾ ਨਾਗਰਿਕ ਹੈ। ਮੌਤ ਦਾ ਕਾਰਨ ਕਾਰਬਨ ਮੋਨੋਆਕਸਾਈਡ ਨੂੰ ਦੱਸਿਆ ਜਾ ਰਿਹਾ ਹੈ, ਜੋ ਇਨ੍ਹਾਂ ਕਰਮਚਾਰੀਆਂ ਦੇ ਸੋਣ ਵਾਲੇ ਕਮਰੇ ਨਜਦੀਕ ਚੱਲ ਰਹੇ ਇਲੈਕਟ੍ਰਿਕ ਜੈਨਰੇਟਰ ਤੋਂ ਪੈਦਾ ਹੋਈ। 11 ਮ੍ਰਿਤਕ ਪੰਜਾਬੀ ਨੌਜਵਾਨ ਸਨ, ਜੋ ਰੈਸਟੋਰੈਂਟ ਵਿੱਚ ਕੰਮ ਕਰਦੇ ਸਨ ਤੇ ਸ਼ਿਫਟ ਤੋਂ ਬਾਅਦ ਆਰਾਮ ਕਰਨ ਲਈ ਗਏ ਹੋਏ ਸਨ। ਇਸ ਖਬਰ ਤੋਂ ਬਾਅਦ ਨੌਜਵਾਨਾਂ ਦੇ ਪਰਿਵਾਰਾਂ ਵਿੱਚ ਮਾਤਮ ਦਾ ਮਾਹੌਲ ਬਣ ਗਿਆ ਹੈ।

Share it :
error: Content is protected !!