ਜੇ ਤੁਸੀਂ ਪੰਜਾਬੀ ਭਾਸ਼ਾ ਦੇ ਇਹ ਕੋਰਸ ਕਰੋਗੇ ਤਾਂ ਵਿਕਟੋਰੀਆ ਸਰਕਾਰ ਤੁਹਾਨੂੰ ਦਏਗੀ $8000 ਤੱਕ ਦੀ ਮੱਦਦ

ਮੈਲਬੋਰਨ (ਹਰਪ੍ਰੀਤ ਸਿੰਘ) – ਵਿਕਟੋਰੀਆ ਸਰਕਾਰ ਨੇ ਉਨ੍ਹਾਂ ਪੰਜਾਬੀਆਂ ਲਈ $8000 ਤੱਕ ਦਾ ਵਜੀਫਾ ਦੇਣ ਦੀ ਗੱਲ ਕਹੀ ਹੈ, ਜੋ ਪੰਜਾਬੀ ਭਾਸ਼ਾ ਵਿੱਚ ਡਿਪਲੋਮਾ ਆਫ ਇਨਟਰਪ੍ਰੇਟੀਂਗ, ਅਡਵਾਂਸ ਡਿਪਲੋਮਾ ਆਫ ਇਨਟਰਪ੍ਰੇਟੀਂਗ, ਇੰਟਰੋਡਕਸ਼ਨ ਆਫ ਇੰਟਰਪ੍ਰੇਟੀਂਗ ਸਕਿੱਲਸੈਟਡਿਪਲੋਮਾ ਕਰਨਗੇ। ਦਰਅਸਲ ਅੰਗਰੇਜੀ ਤੋਂ ਇਲਾਵਾ ਦੂਜੀਆਂ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਲਈ ਸਰਕਾਰ ਚੰਗੀਆਂ ਸਿਹਤ ਸੇਵਾਵਾਂ, ਪੁਲਿਸ ਸੇਵਾਵਾਂ ਤੇ ਹੋਰ ਸਰਕਾਰੀ ਸੇਵਾਵਾਂ ਪਹੁੰਚਾਉਣਾ ਚਾਹੁੰਦੀ ਹੈ ਤੇ ਦੁਵੱਲੀ ਭਾਸ਼ਾਵਾਂ ਬੋਲਣ ਵਾਲਿਆਂ ਦੀ ਗਿਣਤੀ ਵਧਾਕੇ ਸਰਕਾਰ ਅਜਿਹਾ ਪ੍ਰਭਾਵੀ ਢੰਗ ਨਾਲ ਕਰਨਾ ਚਾਹੁੰਦੀ ਹੈ। ਇਹ ਵਜੀਫੇ ਇੰਟਰਪ੍ਰੇਟਰ ਸਰਵਿਸਜ਼ ਤਹਿਤ ਦਿੱਤੇ ਜਾ ਰਹੇ ਹਨ।

Share it :
error: Content is protected !!