
ਆਕਲੈਂਡ (ਹਰਪ੍ਰੀਤ ਸਿੰਘ) – ਟੌਰੰਗੇ ਤੋਂ ਬਹੁਤ ਬੁਰੀ ਖਬਰ ਸਾਹਮਣੇ ਆਈ ਹੈ, ਜਿੱਥੇ ਬੀਤੇ ਹਫਤੇ ਇੱਕ ਕਾਰ ਤੇ ਪੈਦਲ ਵਿਅਕਤੀ ਵਿਚਾਲੇ ਵਾਪਰੇ ਸੜਕੀ ਹਾਦਸੇ ਵਿੱਚ 64 ਸਾਲਾ ਪੰਜਾਬੀ ਬਜੁਰਗ ਦੀ ਮੌਤ ਹੋਣ ਦੀ ਖਬਰ ਹੈ। ਬਜੁਰਗ ਦਾ ਨਾਮ ਹਰਕੇਵਲ ਸਿੰਘ ਦੱਸਿਆ ਜਾ ਰਿਹਾ ਹੈ ਤੇ ਇਹ ਹਾਦਸਾ ਪਾਇਸਪਾਅ ਰੋਡ ‘ਤੇ ਵਾਪਰਿਆ ਦੱਸਿਆ ਜਾ ਰਿਹਾ ਹੈ। ਹਾਦਸੇ ਦੇ ਕਾਰਨਾ ਦਾ ਪਤਾ ਲਾਉਣ ਲਈ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ ਤੇ ਹਾਦਸੇ ਤੋਂ ਬਾਅਦ ਹਰਕੇਵਲ ਸਿੰਘ ਗੰਭੀਰ ਜਖਮੀ ਹੋਏ ਸਨ, ਜਿਸਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ ਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।


