ਧੀ ਨੂੰ ਮਿਲਣ ਨਿਊਜੀਲੈਂਡ ਆਈ ਮਾਂ ਦੀ ਅਚਨਚੇਤ ਵਿਗੜੀ ਸਿਹਤ

ਆਕਲੈਂਡ (ਹਰਪ੍ਰੀਤ ਸਿੰਘ) -ਚਾਵਾਂ ਨਾਲ ਨਿਊਜੀਲੈਂਡ ਆਪਣੀ ਧੀ ਨੂੰ ਮਿਲਣ ਆਈ ਮਾਤਾ ਪ੍ਰੇਮ ਲਤਾ ਜੀ ਇਸ ਵੇਲੇ ਵੈਂਟੀਲੇਟਰ ‘ਤੇ ਹਨ ਤੇ ਉਨ੍ਹਾਂ ਦੀ ਧੀ ਵਲੋਂ ਭਾਈਚਾਰੇ ਨੂੰ ਮੱਦਦ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਪਰਿਵਾਰ ਹਸਪਤਾਲ ਦੇ ਬਿੱਲਾਂ ਦਾ ਭੁਗਤਾਨ ਕਰ ਸਕੇ ਤੇ ਪ੍ਰੇਮ ਲਤਾ ਜੀ ਨੂੰ ਬਚਾਇਆ ਜਾ ਸਕੇ। ਦਰਅਸਲ ਪ੍ਰੇਮ ਲਤਾ ਜੀ ਨੂੰ ਅਚਾਨਕ ਗੰਭੀਰ ਦਰਜੇ ਦਾ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਭਰਤੀ ਹੋਣਾ ਪਿਆ ਹੈ, ਉਨ੍ਹਾਂ ਦੀ ਮੈਡੀਕਲ ਇੰਸ਼ੋਰੈਨਸ ਵੀ ਸੀ, ਪਰ ਡਾਇਬੀਟੀਜ਼ ਦੀ ਬਿਮਾਰੀ ਦੇ ਕਾਰਨ ਇੰਸ਼ੌਰੈਂਸ ਨਹੀਂ ਮਿਲ ਸਕੀ। ਪ੍ਰੇਮ ਲਤਾ ਜੀ ਧੀ ਦੀ ਪ੍ਰੈਗਨੇਂਸੀ ਦੌਰਾਨ ਉਸਦੀ ਮੱਦਦ ਲਈ ਨਿਊਜੀਲੈਂਡ ਕੁਝ ਸਮਾਂ ਬਿਤਾਉਣ ਆਏ ਸਨ। ਇਸ ਲੰਿਕ ‘ਤੇ ਜਾਕੇ Give A little ਪੇਜ ‘ਤੇ ਡੋਨੇਸ਼ਨ ਦੇਕੇ ਪਰਿਵਾਰ ਦੀ ਮੱਦਦ ਕੀਤੀ ਜਾ ਸਕਦੀ ਹੈ।

Share it :
error: Content is protected !!