
ਆਕਲੈਂਡ (ਹਰਪ੍ਰੀਤ ਸਿੰਘ) – ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਬੰਧਕ ਬਣਾਏ ਇੱਕ ਬੱਚੇ ਨੂੰ ਪੁਲਿਸ ਸ਼ਨੀਵਾਰ ਸ਼ਾਮ 24 ਘੰਟੇ ਦੇ ਬਾਅਦ ਸੁਰੱਖਿਅਤ ਹਾਸਿਲ ਕਰਨ ਵਿੱਚ ਸਫਲ ਰਹੀ ਹੈ। ਘਟਨਾ ਪਾਰਕ ਟੈਰੇਸ ਇਲਾਕੇ ਦੀ ਹੈ, ਜਿੱਥੇ ਇੱਕ 44 ਸਾਲਾ ਵਿਅਕਤੀ ਨੂੰ ਇੱਕ ਘਰ ਵਿੱਚ ਬੱਚੇ ਨੂੰ ਬੰਧਕ ਬਨਾਉਣ ਦੇ ਚਲਦੇ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾ ਕਾਰਨ ਸੁਰਖਿਆ ਦੇ ਚਲਦਿਆਂ ਗੁਆਂਢੀਆਂ ਨੂੰ ਵੀ ਰਾਤ ਆਰਜੀ ਅਕੋਮੋਡੇਸ਼ਨ ਵਿੱਚ ਗੁਜਾਰਣੀ ਪਈ।



