ਬੱਚਾ ਹੋਣ ਤੋਂ ਬਾਅਦ ਮਹਿਲਾ ਨੂੰ ਨੌਕਰੀ ਤੋਂ ਕੱਢਣਾ ਮਾਲਕ ਨੂੰ ਪਿਆ ਮਹਿੰਗਾ , ਫਾਰਮ ਮਾਲਕਾਂ ਠੁਕਿਆ $32,000 ਤੋਂ ਵੱਧ ਜ਼ੁਰਮਾਨਾ

ਬੱਚਾ ਹੋਣ ਤੋਂ ਬਾਅਦ  ਮਹਿਲਾ  ਨੂੰ ਨੌਕਰੀ ਤੋਂ ਕੱਢਣਾ ਮਾਲਕ ਨੂੰ ਪਿਆ ਮਹਿੰਗਾ , ਫਾਰਮ ਮਾਲਕਾਂ ਠੁਕਿਆ $32,000 ਤੋਂ ਵੱਧ  ਜ਼ੁਰਮਾਨਾਨਿਊਜ਼ੀਲੈਂਡ (ਜਸਪ੍ਰੀਤ ਸਿੰਘ ਰਾਜਪੁਰਾ ) ਇੱਕ ਡੇਅਰੀ ਫਾਰਮ ’ਤੇ ਕੰਮ ਕਰਨ ਵਾਲੀ ਮਹਿਲਾ ਕਰਮਚਾਰੀ ਨੂੰ ਸਿਰਫ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਗਿਆ ਕਿਉਂਕਿ ਉਸ ਦੇ ਮਾਲਕਾਂ ਦਾ ਮੰਨਣਾ ਸੀ ਕਿ ਫਾਰਮ ’ਤੇ ਬੱਚੇ ਨਾਲ ਕੰਮ ਕਰਨਾ ਸਿਹਤ ਅਤੇ ਸੁਰੱਖਿਆ ਲਈ ਖ਼ਤਰਾ ਹੈ। ਹੁਣ ਰੁਜ਼ਗਾਰ ਸੰਬੰਧ ਅਥਾਰਟੀ (Employment Relations Authority) ਨੇ ਫਾਰਮ ਮਾਲਕਾਂ ਨੂੰ ਮਹਿਲਾ ਨੂੰ $32,000 ਤੋਂ ਵੱਧ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।

ਨੈਟਲੀ ਬਟਲਰ-ਸਮਿਥ (Natalie Butler-Smith) ਨੇ ਅਗਸਤ 2022 ਵਿੱਚ ਇੱਕ ਪਾਰਟ-ਟਾਈਮ ਪਰਮਾਨੈਂਟ ਫਾਰਮ ਅਸਿਸਟੈਂਟ ਵਜੋਂ ਕੰਮ ਸ਼ੁਰੂ ਕੀਤਾ ਸੀ। ਜਦੋਂ ਉਹ ਗਰਭਵਤੀ ਹੋਈ ਤਾਂ ਉਸ ਦੇ Employerਡੇਵਿਡ ਅਤੇ ਡੇਲ ਕੇਵੀ, ਜੋ DG and DV Cavey Partnership ਦੇ ਨਾਮ ਨਾਲ ਕਾਰੋਬਾਰ ਕਰਦੇ ਹਨ, ਨੇ ਸ਼ੁਰੂਆਤ ਵਿੱਚ ਉਸ ਦੇ ਗਰਭਵਤੀ ਤੋਂ ਬਾਅਦ ਵਾਪਸੀ ਲਈਚੰਗਾ ਰਵੱਈਆ ਦਿਖਾਇਆ ਸੀ।

ਨੈਟਲੀ ਅਗਸਤ 2023 ਵਿੱਚ meternity ਛੁੱਟੀ ’ਤੇ ਚਲੀ ਗਈ ਅਤੇ 6 ਸਤੰਬਰ 2023 ਨੂੰ ਉਸ ਦੇ ਬੱਚੇ ਦਾ ਜਨਮ ਹੋਇਆ। ਛੁੱਟੀ ਦੌਰਾਨ ਵੀ ਉਹ ਹਰ ਮਹੀਨੇ ਦੋ ਵਾਰ ਫਾਰਮ ’ਤੇ ਆ ਕੇ ਰਿਕਾਰਡ ਅਤੇ ਕਾਗਜ਼ੀ ਕਾਰਵਾਈ ਸੰਭਾਲਦੀ ਰਹੀ, ਜਿਸ ਲਈ ਉਸ ਨੂੰ ਕੋਈ ਤਨਖ਼ਾਹ ਨਹੀਂ ਦਿੱਤੀ ਗਈ।

ਉਸ ਦੀ ਡਿਊਟੀ 19 ਫਰਵਰੀ 2024 ਨੂੰ ਮੁੜ ਸ਼ੁਰੂ ਹੋਣੀ ਸੀ। ਪਰ ਵਾਪਸੀ ਤੋਂ ਸਿਰਫ਼ ਛੇ ਦਿਨ ਪਹਿਲਾਂ, 13 ਫਰਵਰੀ ਨੂੰ, ਡਾ. ਡੇਵਿਡ ਕੇਵੀ ਨੇ ਉਸ ਨੂੰ ਦੱਸਿਆ ਕਿ ਫਾਰਮ ’ਤੇ ਬੱਚੇ ਦੀ ਮੌਜੂਦਗੀ ਕਾਰਨ ਸਿਹਤ ਅਤੇ ਸੁਰੱਖਿਆ ਦੇ ਮੁੱਦੇ ਖੜ੍ਹੇ ਹੋ ਰਹੇ ਹਨ, ਇਸ ਲਈ ਉਸ ਦੀ ਨੌਕਰੀ ਖਤਮ ਕੀਤੀ ਜਾ ਰਹੀ ਹੈ। ਇਸ ਫੈਸਲੇ ਦੀ ਪੁਸ਼ਟੀ 20 ਫਰਵਰੀ ਨੂੰ ਇੱਕ ਚਿੱਠੀ ਰਾਹੀਂ ਵੀ ਕੀਤੀ ਗਈ।

Employment Relations Authority ਦੇ ਮੈਂਬਰ Geoff O’Sullivan ਨੇ ਫੈਸਲੇ ਵਿੱਚ ਕਿਹਾ ਕਿ Employerਨੇ ਨੈਟਲੀ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਕੋਈ ਵਿਕਲਪ ਸੁਝਾਉਣ ਜਾਂ ਫੈਸਲੇ ’ਤੇ ਸਵਾਲ ਕਰਨ ਦਾ ਮੌਕਾ ਦਿੱਤਾ। ਅਥਾਰਟੀ ਨੇ ਇਸ ਨੂੰ ਇੱਕ “ਬਹੁਤ ਹੀ ਕਠੋਰ ਅਤੇ ਇਕਪੱਖੀ ਫੈਸਲਾ” ਕਰਾਰ ਦਿੱਤਾ।

ਸੁਣਵਾਈ ਦੌਰਾਨ ਫਾਰਮ ਮਾਲਕ ਨਾ ਤਾਂ ਜਾਂਚ ਵਿੱਚ ਸ਼ਾਮਲ ਹੋਏ ਅਤੇ ਨਾ ਹੀ ਮੀਟਿੰਗ ਵਿੱਚ ਹਾਜ਼ਰ ਹੋਏ।

ਨੈਟਲੀ ਨੇ ਗਵਾਹੀ ਦਿੰਦਿਆਂ ਕਿਹਾ ਕਿ ਪਹਿਲੀ ਵਾਰ ਮਾਂ ਬਣਨ ਦੇ ਦੌਰਾਨ ਨੌਕਰੀ ਖੋਹ ਜਾਣ ਕਾਰਨ ਉਸ ’ਤੇ ਭਾਰੀ ਮਾਨਸਿਕ ਅਤੇ ਆਰਥਿਕ ਦਬਾਅ ਪਿਆ। ਨੌਕਰੀ ਖਤਮ ਹੋਣ ਤੋਂ ਬਾਅਦ ਉਸ ਨੂੰ 13 ਹਫ਼ਤਿਆਂ ਤੱਕ ਕੋਈ ਹੋਰ ਰੁਜ਼ਗਾਰ ਨਹੀਂ ਮਿਲਿਆ।

ਅਥਾਰਟੀ ਨੇ ਉਸ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਫਾਰਮ ਮਾਲਕਾਂ ਨੂੰ ਹੇਠ ਲਿਖੀਆਂ ਰਕਮਾਂ ਅਦਾ ਕਰਨ ਦੇ ਹੁਕਮ ਦਿੱਤੇ ਹਨ:

*$20,000* – ਬੇਇੱਜ਼ਤੀ, ਮਾਨਸਿਕ ਪੀੜਾ ਅਤੇ ਸਨਮਾਨ ਨੂੰ ਪਹੁੰਚੇ ਨੁਕਸਾਨ ਲਈ।
*$9,360* – 13 ਹਫ਼ਤਿਆਂ ਦੀ ਗੁੰਮ ਹੋਈ ਤਨਖ਼ਾਹ ਲਈ।
*$2,880* – ਚਾਰ ਹਫ਼ਤਿਆਂ ਦੇ ਨੋਟਿਸ ਪੀਰੀਅਡ ਦੀ ਉਲੰਘਣਾ ਲਈ।
*$192* – ਮਾਤਰਤਵ ਛੁੱਟੀ ਦੌਰਾਨ ਕੀਤੇ ਗਏ ਬਿਨਾਂ ਭੁਗਤਾਨ ਵਾਲੇ ਕੰਮ ਲਈ।

ਕੁੱਲ ਮਿਲਾ ਕੇ ਫਾਰਮ ਮਾਲਕਾਂ ਨੂੰ *$32,432* ਦਾ ਭੁਗਤਾਨ 28 ਦਿਨਾਂ ਦੇ ਅੰਦਰ ਕਰਨਾ ਹੋਵੇਗਾ।

ਇਹ ਫੈਸਲਾ ਨਿਊਜ਼ੀਲੈਂਡ ਦੇ ਰੁਜ਼ਗਾਰ ਕਾਨੂੰਨਾਂ ਤਹਿਤ ਮਾਤਾ-ਪਿਤਾ ਛੁੱਟੀ ’ਤੇ ਗਏ ਕਰਮਚਾਰੀਆਂ ਦੇ ਅਧਿਕਾਰਾਂ ਲਈ ਇੱਕ ਮਹੱਤਵਪੂਰਨ ਗੱਲ ਵਜੋਂ ਦੇਖਿਆ ਜਾ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਕਰਮਚਾਰੀ ਨੂੰ ਸਿਰਫ ਮਾਤਾ ਜਾਂ ਪਿਤਾ ਬਣਨ ਕਾਰਨ ਨੌਕਰੀ ਤੋਂ ਕੱਢਣਾ ਕਾਨੂੰਨੀ ਤੌਰ ’ਤੇ ਜਾਇਜ਼

Share it :
error: Content is protected !!