
ਮੈਲਬੋਰਨ (ਹਰਪ੍ਰੀਤ ਸਿੰਘ) – ਇਸ ਤਿਓਹਾਰਾਂ ਦੇ ਸੀਜਨ ਵਿੱਚ ਚੋਰਾਂ ਨੇ ਮੈਲਬੋਰਨ ਪੋਸਟ ਆਫਿਸ ਨੂੰ ਵੀ ਨਹੀਂ ਬਖਸ਼ਿਆ, ਕਿਉਂਕਿ ਚੋਰਾਂ ਨੂੰ ਪਤਾ ਹੁੰਦਾ ਹੈ ਕਿ ਲੋਕ ਆਪਣੇ ਪਿਆਰਿਆਂ ਨੂੰ ਲੱਖਾਂ ਦੀ ਗਿਣਤੀ ਵਿੱਚ ਗਿਫਟ ਇਨ੍ਹਾਂ ਪਾਰਸਲਾਂ ਦੇ ਰੂਪ ਵਿੱਚ ਹੀ ਭੇਜਦੇ ਹਨ। ਮੈਲਬੋਰਨ ਦੇ ਪੋਸਟ ਆਫਿਸ ਤੋਂ ਅਜਿਹੇ ਦਰਜਨਾਂ ਪਾਰਸਲ ਚੋਰੀ ਕੀਤੇ ਜਾਣ ਦੀ ਖਬਰ ਹੈ। ਮੈਨਟੋਨ ਦੇ ਫਲੋਰੇਂਸ ਸਟਰੀਟ ਸਥਿਤ ਪੋਸਟ ਆਫਿਸ ਤੋਂ ਇਸ ਕਾਰੇ ਨੂੰ ਤੜਕੇ 4 ਵਜੇ ਦੇ ਕਰੀਬ ਅੰਜਾਮ ਦਿੱਤਾ ਗਿਆ। ਚੋਰ ਇਨ੍ਹਾਂ ਬੇਖੌਫ ਸੀ ਕਿ ਉਸਨੇ ਪਾਰਸਲ ਚੋਰੀ ਕਰਕੇ ਆਰਾਮ ਨਾਲ ਟਰਾਲੀ ਦੀ ਮੱਦਦ ਨਾਲ ਗੱਡੀ ਵਿੱਚ ਲੋਡ ਕੀਤੇ ਤੇ ਮੌਕੇ ਤੋਂ ਫਰਾਰ ਹੋ ਗਿਆ।


