ਮੋਟਸਾਈਕਲਾਂ ਤੇ ਹੈਲਮਟ ਨਿਯਮਾਂ ਵਿੱਚ ਛੂਟ ਲਈ ਸਿੱਖਾਂ ਵੱਲੋ ਮੰਗ, ਸੁਰੱਖਿਆ ਸੰਬੰਧੀ ਸੰਸਥਾਵਾਂ ਨੇ ਜਾਹਿਰ ਚਿੰਤਾ

ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ) ਨਿਊ ਸਾਊਥ ਵੇਲਜ਼ (NSW) ਵਿੱਚ ਦਸਤਾਰਧਾਰੀ ਸਿੱਖਾਂ ਨੇ ਧਾਰਮਿਕ ਹੱਕਾਂ ਦੀ ਵਕਾਲਤ ਕਰਦੇ ਹੋਏ ਮੋਟਰਬਾਈਕ ਚਲਾਉਂਦੇ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਨਿਯਮਾਂ ਵਿੱਚ ਛੂਟ ਦੀ ਮੰਗ ਕੀਤੀ ਹੈ। ਇਸ ਮਾਮਲੇ ਨੂੰ ਲੈ ਕੇ ਚੱਲ ਰਹੀ ਸੰਸਦੀ ਜਾਂਚ ਵਿਚ ਸਿੱਖ ਮੋਟਰਸਾਈਕਲ ਮੈਬਰਾਂ ਨੇ ਆਪਣੀਆਂ ਮੰਗਾ , ਚਿੰਤਾਵਾਂ ਅਤੇ ਮੁਸ਼ਕਿਲਾਂ ਸਾਂਝੀਆ ਕੀਤੀਆ ਅਤੇ ਆਪਣੇ ਹੱਕਾਂ ਦੀ ਵਕਾਲਤ ਕੀਤੀ ।

ਸਿੰਘਜ਼ ਸੋਸ਼ਲ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਦੇ ਸੰਸਥਾਪਕ ਮਵਲੀਨ ਧੀਰ ਨੇ ਕਿਹਾ, “ਪੱਗ ਸਿਰਫ ਸਿਰ ਤੇ ਪਾਉਣ ਵਾਲੀ ਵਸਤੂ ਨਹੀਂ ਹੈ; ਇਹ ਸਾਡੇ ਧਰਮ ਦਾ ਪ੍ਰਤੀਕ ਹੈ ਜੋ ਸੱਚਾਈ, ਨਿਆਂ ਅਤੇ ਬਰਾਬਰੀ ਦੀ ਭਾਵਨਾ ਨੂੰ ਦਰਸਾਉਂਦਾ ਹੈ। ਇਹ ਚੋਣ ਸਾਡੇ ਲਈ ਬਹੁਤ ਮੁਸ਼ਕਲ ਹੈ ਕਿ ਪੱਗ ਨੂੰ ਹਟਾ ਕੇ ਹੈਲਮਟ ਪਾਈਏ ਜਾਂ ਬਾਈਕ ਸਵਾਰੀ ਹੀ ਛੱਡ ਦਈਏ।”

ਟਰਬਨਸ 4 ਆਸਟ੍ਰੇਲੀਆ ਦੇ ਸੰਸਥਾਪਕ ਅਮਰ ਸਿੰਘ ਨੇ ਕਿਹਾ ਕਿ ਮੌਜੂਦਾ ਹੈਲਮਟ ਨਿਯਮਾਂ ਕਾਰਨ ਕਈ ਸਿੱਖਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਗਵਾਉਣੇ ਪੈ ਰਹੇ ਹਨ, ਖਾਸ ਕਰਕੇ ਡਿਲੀਵਰੀ ਅਤੇ ਲਾਜਿਸਟਿਕਸ ਸੈਕਟਰ ਵਿਚ। ਉਹ ਕਹਿੰਦੇ ਹਨ, “ਪੱਗ ਹਟਾਉਣਾ ਸਿਰਫ ਇੱਕ ਚੋਣ ਨਹੀਂ ਹੈ; ਇਸ ਦਾ ਸਾਡੇ ਸਿਧਾਂਤਾਂ ਅਤੇ ਧਾਰਮਿਕ ਅਸਥਾਵਾਂ ਨਾਲ ਸਿੱਧਾ ਸਬੰਧ ਹੈ।”

ਆਸਟਰੇਲੀਆ ਚ ਸਿੱਖ ਸੰਸਥਾਵਾਂ ਅਤੇ ਸਿੱਖ ਭਾਈਚਾਰੇ ਲਈ ਕੰਮ ਕਰਨ ਵਾਲਿਆ ਅਨੁਸਾਰ, ਇਹ ਨਿਯਮ ਰਾਜ ਵਿਚ ਮੌਜੂਦ ਲਗਭਗ 100,000 ਸਿੱਖਾਂ ਵਿਚੋਂ ਕਈਆਂ ਨੂੰ ਪ੍ਰਭਾਵਿਤ ਕਰਦੇ ਹਨ।

ਦੂਜੇ ਪਾਸੇ, ਆਸਟ੍ਰੇਲੀਆਨ ਮੈਡੀਕਲ ਐਸੋਸੀਏਸ਼ਨ ਅਤੇ ਅਸਟ੍ਰੇਲੇਸ਼ਨ ਕਾਲਜ ਆਫ ਰੋਡ ਸੇਫ਼ਟੀ ਸਮੇਤ ਕਈ ਸੁਰੱਖਿਆ ਸੰਸਥਾਵਾਂ ਨੇ ਹੈਲਮਟ ਨਿਯਮਾਂ ਵਿਚ ਕਿਸੇ ਵੀ ਤਰ੍ਹਾਂ ਦੀ ਛੂਟ ਦੇਣ ਦੀ ਵਿਰੋਧਤਾ ਕੀਤੀ ਹੈ। ਉਹ ਕਹਿੰਦੇ ਹਨ ਕਿ ਹੈਲਮਟਾਂ ਦੇ ਵਰਤੋਂ ਨਾਲ ਸਿਰ ਦੀ ਚੋਟਾਂ ਅਤੇ ਮੌਤਾਂ ਨੂੰ ਘਟਾਉਣ ਵਿਚ ਮਹੱਤਵਪੂਰਨ ਮਦਦ ਮਿਲਦੀ ਹੈ।

ਅਸਟ੍ਰੇਲੇਸ਼ਨ ਕਾਲਜ ਆਫ ਰੋਡ ਸੇਫ਼ਟੀ ਦੇ ਚੇਅਰ ਮਾਈਕਲ ਯਿਮਜ਼ ਨੇ ਕਿਹਾ, “ਮੋਟਰਸਾਈਕਲ ਸਵਾਰਾਂ ਦੀਆਂ ਮੌਤਾਂ ਪਿਛਲੇ ਸਾਲ ਦੇ ਮੁਕਾਬਲੇ 33 ਫੀਸਦੀ ਵਧੀਆਂ ਹਨ, ਅਤੇ ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ 15 ਫੀਸਦੀ ਵਧੀ ਹੈ। ਇਸ ਸਮੇਂ ਸੜਕ ਸੁਰੱਖਿਆ ਬਹੁਤ ਗੰਭੀਰ ਮੋੜ ‘ਤੇ ਹੈ।”

ਸੰਸਥਾਵਾਂ ਨੇ ਸੁਝਾਅ ਦਿੱਤਾ ਕਿ ਸਰਕਾਰ ਟਰਬਨ-ਅਨੁਕੂਲ ਹੈਲਮਟਾਂ ਦੀ ਵਿਕਾਸ ਲਈ ਖੋਜ ‘ਤੇ ਨਿਵੇਸ਼ ਕਰੇ। ਪਰ ਮਵਲੀਨ ਧੀਰ ਨੇ ਕਿਹਾ ਕਿ ਇਸ ਸਮੇਂ ਕੋਈ “ਵਜੀਬ ਹੱਲ ਨਹੀਂ ਹੈ।” ਉਹਨਾਂ ਨੇ ਇਸ ਮੌਕੇ ਕਿਹਾ ਕਿ ਛੂਟ ਲਈ ਪਰਮਟ ਪ੍ਰਣਾਲੀ ਜਾਂ ਵਿਸ਼ੇਸ਼ ਲਾਇਸੰਸ ਵਰਗੇ ਹੱਲ ਅਮਲ ‘ਚ ਲਿਆਏ ਜਾ ਸਕਦੇ ਹਨ।

ਜਾਂਚ ਦੀ ਅਗਵਾਈ ਕਰ ਰਹੇ ਸਟੇਟ ਐਮਪੀ ਗ੍ਰੇਗ ਵਾਰਨ ਨੇ ਕਿਹਾ ਕਿ ਕਮੇਟੀ ਦਾ ਫਰਜ਼ ਹੈ ਕਿ ਧਾਰਮਿਕ ਹੱਕਾਂ ਅਤੇ ਸੜਕ ਸੁਰੱਖਿਆ ਵਿਚ ਸੰਤੁਲਨ ਬਣਾਇਆ ਜਾਵੇ।

ਇਸ ਮਾਮਲੇ ‘ਤੇ ਬਹਿਸ ਜਾਰੀ ਹੈ, ਜਿੱਥੇ ਇੱਕ ਪਾਸੇ ਧਾਰਮਿਕ ਪਹਿਚਾਣ ਨੂੰ ਸੁਰੱਖਿਅਤ ਕਰਨ ਦੀ ਮੰਗ ਹੈ, ਦੂਜੇ ਪਾਸੇ ਸੜਕੀ ਸੁਰੱਖਿਆ ਦੀ ਲੋੜ ਵੀ ਹੈ।
ਇਹ ਇਹ ਵੀ ਜਿਕਰਯੋਗ ਹੈ ਕਿ ਆਸਟਰੇਲੀਆ ਦੇ ਗਵਾਂਢੀ ਮੁਲਕ ਨਿਊਜੀਲੈਂਡ ਦੀ ਗੱਲ ਕੀਤੀ ਜਾਵੇ ਤਾਂ ਉਥੋਂ ਦਾ ਟਰਾਂਸਪੋਰਟ ਵਿਭਾਗ ਸਿੱਖਾਂ ਨੂੰ ਇਹ ਹੱਕ ਜਰੂਰ ਦਿੰਦਾ ਹੈ ਕਿ ਕੋਈ ਵੀ ਸਿੱਖ ਨਿਊਜੀਲੈਂਡ ਚ ਮੋਟਰਸਾਈਕਲ ਚਲਾਉਂਦੇ ਸਮੇਂ ਹੈਲਮਟ ਦੀ ਜਗ੍ਹਾ ਦਸਤਾਰ ਸਜਾ ਸਕਦਾ , ਬਸਰਤੇ ਉਹ ਇਸ ਕਨੂੰਨ ਤਹਿਤ ਤਹਿ ਗਤੀ ਸੀਮਾਂ ਚ ਹੋਵੇ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਚ ਇਸ ਮਸਲੇ ਤੇ ਆਸਟਰੇਲੀਆ ਦ ਇਹ ਸੂਬਾ ਕੀ ਫ਼ੈਸਲਾ ਲੈਂਦਾ।

ਖ਼ਬਰਾਂ ਦੇ ਨਾਲ ਜੁੜੇ ਰਹੋ ਕਿਉ ਕਿ ਹਰ ਖ਼ਬਰ ਹੈ ਮਹੱਤਵਪੂਰਣ।

Share it :
error: Content is protected !!