ਰੇਲ, ਟਰਾਮ ਅਤੇ ਬੱਸ ਯੂਨੀਅਨ (RTBU) ਨੇ ਕਰਿਸਮਸ ਅਤੇ ਨਵੇਂ ਸਾਲ ਦੇ ਦੌਰਾਨ ਹੜਤਾਲ ਨੂੰ ਰੱਦ ਕਰਨ ਦੀ ਨਵੀ

ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ ) ਰੇਲ, ਟਰਾਮ ਅਤੇ ਬੱਸ ਯੂਨੀਅਨ (RTBU) ਨੇ ਕਰਿਸਮਸ ਅਤੇ ਨਵੇਂ ਸਾਲ ਦੇ ਦੌਰਾਨ ਹੜਤਾਲ ਨੂੰ ਰੱਦ ਕਰਨ ਦੀ ਨਵੀ ਪੇਸ਼ਕਸ਼ ਕੀਤੀ ਹੈ।
ਇਹ ਕਦਮ ਸਿਡਨੀ ਦੇ ਪਬਲਿਕ ਟ੍ਰਾਂਸਪੋਰਟ ਨੂੰ ਵੱਡੀ ਨਮੋਸ਼ੀ ਤੋਂ ਬਚਾ ਸਕਦਾ ਹੈ ਅਤੇ ਸਿਡਨੀ ਸ਼ਹਿਰ ਦੇ ਪ੍ਰਸਿੱਧ ਨਵੇਂ ਸਾਲ ਦੀਆਂ ਆਤਿਸ਼ਬਾਜ਼ੀਆਂ ਦਾ ਭਵਿੱਖ ਵੀ ਸੁਰੱਖਿਅਤ ਰੱਖਦੀ ਹੈ । ਯੂਨੀਅਨ ਨੇ ਹੜਤਾਲ ਰੱਦ ਕਰਨ ਲਈ ਦੋ ਸ਼ਰਤਾਂ ਰੱਖੀਆਂ ਹਨ: ਨਿਊ ਸਾਊਥ ਵੇਲਜ਼ ਸਰਕਾਰ ਨੂੰ ਫੇਅਰ ਵਰਕ ਕਮਿਸ਼ਨ ਅਗੇ ਪੇਸ਼ ਕੀਤੀਆਂ

ਅਰਜ਼ੀਆਂ ਵਾਪਸ ਲੈਣੀਆਂ ਚਾਹੀਦੀਆਂ ਹਨ ਅਤੇ ਰਾਜ ਵਿੱਚ ਸਾਰੇ ਯਾਤਰੀਆਂ ਲਈ ਮੁਫ਼ਤ ਪਬਲਿਕ ਟ੍ਰਾਂਸਪੋਰਟ ਦੀ ਮਨਜ਼ੂਰੀ ਦੇਣੀ ਚਾਹੀਦੀ ਹੈ ਜਦ ਤਕ ਨਵਾਂ ਐਂਟਰਪ੍ਰਾਈਜ਼ ਸਮਝੌਤਾ ਤਿਆਰ ਨਹੀਂ ਹੁੰਦਾ।

ਸੰਭਾਵੀ ਹੜਤਾਲ ਨੇ ਪੱਛਮ ਦੇ ਤਿਉਹਾਰੀ ਦੇ ਇਸ ਸੀਜ਼ਨ ਦੌਰਾਨ ਵੱਡੇ ਵਿਘਨ ਪੈਦਾ ਹੋਣ ਦੇ ਨਾਲ ਨਾਲ ਖਾਸ ਕਰਕੇ ਨਵੇਂ ਸਾਲ ਦੀਆ ਆਤਿਸ਼ਬਾਜ਼ੀਆਂ ਦੇ ਪ੍ਰੋਗਰਾਮ ‘ਤੇ ਇਸਦਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ । ਸਰਕਾਰ ਨੂੰ ਭੇਜੇ ਸੁਝਾਹ ਵਿੱਚ, RTBU ਦੇ ਸਕੱਤਰ ਟੋਬੀ ਵਾਰਨਜ਼ ਨੇ ਤਿਉਹਾਰਾਂ ਦੌਰਾਨ ਘੱਟ ਤੋਂ ਘੱਟ ਵਿਘਨ ਕਰਨ ਲਈ ਯੂਨੀਅਨ ਦੀ ਮੰਗਾਂ ਤੇ ਧਿਆਨ ਦੇਣ ਦੀ ਗੱਲ ਕਹੀ ਹੈ । ਵਾਰਨਜ਼ ਨੇ ਦਰਸਾਇਆ ਕਿ 7 ਜਨਵਰੀ ਤੱਕ ਹੜਤਾਲ ਨੂੰ ਮੁਲਤਵੀ ਕਰਨ ਦੀ ਪੇਸ਼ਕਸ਼ ਯਾਤਰੀਆਂ ਅਤੇ ਕਰਮਚਾਰੀਆਂ ਦੋਹਾਂ ਲਈ ਇੱਕ ਹੱਲ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ।

ਨਿਓ ਸਾਊਥ ਵੇਲਜ਼ ਸਰਕਾਰ ਨੇ ਯੂਨੀਅਨ ਦੀਆਂ ਮੰਗਾਂ ਨੂੰ ਮਾਨਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਮੁਫ਼ਤ ਪਬਲਿਕ ਟ੍ਰਾਂਸਪੋਰਟ ਨਾਲ ਵਿੱਤੀ ਬੋਝ ਪੈਦਾ ਹੋਵੇਗਾ। ਸਰਕਾਰੀ ਬੁਲਾਰੇ ਨੇ ਕਿਹਾ ਕਿ ਸੂਬੇ ਵਿੱਚ ਕਿਰਾਏ ਰੱਦ ਕਰਨਾ ਲਗਭਗ 127 ਮਿਲੀਅਨ ਡਾਲਰ ਪ੍ਰਤੀ ਮਹੀਨਾ ਸਰਕਾਰ ਨੂੰ ਘਾਟਾ ਹੋਵੇਗਾ , ਜੋ ਸਰਕਾਰ ਦੇ ਲਈ ਸਹਿਣਾ ਮੁਸ਼ਕਿਲ ਹੈ। ਬੁਲਾਰੇ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੇ ਖਰਚੇ ਆਖਿਰਕਾਰ ਕਿਸੇ ਨਾਂ ਕਿਸੇ ਰੂਪ ਵਿੱਚ ਟੈਕਸਦਾਤਾਵਾਂ ਤੇ ਹੀ ਪੈਣਗੇ।

ਜਦਕਿ ਫੇਅਰ ਵਰਕ ਕਮਿਸ਼ਨ ਇਸ ਮਾਮਲੇ ਤੇ ਵਿਚਾਰ ਕਰ ਰਿਹਾ ਹੈ, ਰਾਜ ਸਰਕਾਰ ਨੇ ਪਬਲਿਕ ਟ੍ਰਾਂਸਪੋਰਟ ਤੇ ਹੜਤਾਲ ਕਾਰਨ ਵਿਘਨ ਨੂੰ ਰੋਕਣ ਲਈ ਸਾਰੇ ਕਾਨੂੰਨੀ ਜੋੜਤੋੜ ਵਰਤ ਰਹੀ ਹੈ । ਸਮਾਂ ਖਤਮ ਹੋ ਰਿਹਾ ਹੈ ਅਤੇ ਸਿਡਨੀ ਦੇ ਯਾਤਰੀ ਅਤੇ ਕਾਰੋਬਾਰੀਆਂ ਇਸ ਗੱਲ ਦੀ ਉਡੀਕ ਚ ਕਿ ਹੜਤਾਲ ਨੂੰ ਕਿਵੇਂ ਖਤਮ ਹੋਵੇ ਅਤੇ ਉਹਨਾਂ ਦਾ ਕਾਰੋਬਾਰ ਬਚ ਸਕੇ |

Share it :
error: Content is protected !!