ਵਾਨੁਆਤੁ ਵਿੱਚ ਆਏ 7.3 ਤੀਬਰਤਾ ਦੇ ਭੂਚਾਲ ਦੇ ਚਲਦਿਆਂ ਹੁਣ ਤੱਕ ਦਰਜਨ ਤੋਂ ਵਧੇਰੇ ਮੌਤਾਂ, ਸੈਂਕੜੇ ਜਖਮੀ

ਆਕਲੈਂਡ (ਹਰਪ੍ਰੀਤ ਸਿੰਘ) – ਬੀਤੇ ਦਿਨੀਂ ਓਸ਼ੀਅਨਾ ਵਿੱਚ ਸਥਿਤ ਵਾਨੁਆਤੁ ਵਿਖੇ ਆਏ 7.3 ਤੀਬਰਤਾ ਦੇ ਭੂਚਾਲ ਕਾਰਨ ਹੁਣ ਤੱਕ 14 ਮੌਤਾਂ ਹੋਣ ਦੀ ਖਬਰ ਹੈ ਅਤੇ ਸੈਂਕੜੇ ਲੋਕਾਂ ਜਖਮੀ ਹੋਏ ਦੱਸੇ ਜਾ ਰਹੇ ਹਨ। ਇਸ ਭੂਚਾਲ ਕਾਰਨ ਕਈ ਇਮਾਰਤਾਂ ਦੇ ਢਹਿ ਜਾਣ ਦੀ ਖਬਰ ਵੀ ਹੈ। 7.3 ਤੀਬਰਤਾ ਦੇ ਭੂਚਾਲ ਤੋਂ ਬਾਅਦ 6.1 ਤੀਬਰਤਾ ਦਾ ਭੂਚਾਲ ਵੀ ਆਇਆ ਸੀ, ਜਿਸ ਕਾਰਨ ਨੁਕਸਾਨ ਕਾਫੀ ਵੱਡੇ ਪੱਧਰ ‘ਤੇ ਹੋਇਆ ਦੱਸਿਆ ਜਾ ਰਿਹਾ ਹੈ। ਇਸ ਭੂਚਾਲ ਕਾਰਨ ਯੂਕੇ, ਅਮਰੀਕਾ ਤੇ ਫ੍ਰਾਂਸ ਦੀਆਂ ਅੰਬੈਸੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਜਾ ਚੁੱਕੀਆਂ ਹਨ।

Share it :
error: Content is protected !!