
ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ ) ਵਿਕਟੋਰੀਆ ਗਰੈਂਪੀਅਨਸ ( ਹਾਲਜ਼ ਗੈਪ) ਇਲਾਕੇ ਚ ਬੁਸ਼ਫਾਇਰ ਕਾਬੂ ਤੋਂ ਬਾਹਰ
ਹੋ ਗਈ ਹੈ ਅਤੇ ਇਸ ਦਾ ਖਤਰਾ ਕਈ ਕਮਿਊਨਿਟੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਜਿਥੇ ਐਮਰਜੈਂਸੀ ਸਰਵਿਸਜ਼ ਨੇ ਰਹਿਣ ਵਾਲਿਆਂ ਨੂੰ ਤੁਰੰਤ ਇਲਾਕਾ ਛੱਡਣ ਦੀ ਸਲਾਹ ਦਿੱਤੀ ਹੈ। ਗ੍ਰੈਂਪੀਅਨਸ ਨੈਸ਼ਨਲ ਪਾਰਕ ਵਿੱਚ ਤੇਜ਼ੀ ਨਾਲ ਵਧ ਰਹੀ ਅੱਗ ਨੇ ਸ਼ਨੀਵਾਰ ਸਵੇਰੇ ਤੱਕ 28,000 ਹੈਕਟਰ ਜ਼ਮੀਨ ਨੂੰ ਆਪਣੀ ਲਪੇਟ ਚ ਲਾਇ ਲਿਆ ਹੈ | ਤੇਜ ਗਰਮੀ ਨਾਲ ਇਲਾਕੇ ਤੇ ਸੁੱਕੇ ਹਾਲਾਤ ਅਤੇ ਤਾਪਮਾਨ ਇਸ ਅੱਗ ਦੇ ਮੁੱਖ ਕਾਰਨ ਹਨ। ਲਗਾਤਾਰ ਫਾਇਰਫਾਇਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅੱਗ ਕਾਬੂ ਤੋਂ ਬਾਹਰ ਹੈ।
ਪ੍ਰਭਾਵਿਤ ਖੇਤਰ ਅਤੇ ਖਾਲੀ ਕਰਨ ਦੇ ਹੁਕਮ
ਬੈਲਫੀਲਡ, ਹਾਲਜ਼ ਗੈਪ, ਲੇਕ ਫਿਆਨਜ਼, ਪੋਮੋਨਲ, ਮਾਫੇਕਿੰਗ, ਵਾਟਗਾਨੀਆ ਅਤੇ ਗ੍ਰੈਂਪੀਅਨਸ ਜੰਕਸ਼ਨ ਸਮੇਤ ਕਈ ਸ਼ਹਿਰਾਂ ਵਿੱਚ ਰਹਿਣ ਵਾਲਿਆਂ ਨੂੰ ਇਲਾਕਾ ਛੱਡਣ ਦੀ ਅਪੀਲ ਕੀਤੀ ਗਈ ਹੈ। ਐਮਰਜੈਂਸੀ ਸਰਵਿਸਜ਼ ਨੇ ਚੇਤਾਵਨੀ ਦਿੱਤੀ ਹੈ ਕਿ ਇਲਾਕੇ ਵਿਚ ਇਲਾਕੇ ਨੂੰ ਛੱਡ ਕੇ ਨਾ ਜਾਣ ਵਾਲਿਆਂ ਦੀ ਮਦਦ ਕਰਨਾ ਮੁਸ਼ਕਿਲ ਹੋਵੇਗਾ ਸੋ ਉਹਨਾਂ ਨੂੰ ਸਲਾਹ ਹੈ ਕਿ ਜਲਦ ਤੋਂ ਜਲਦ ਇਲਾਕੇ ਨੂੰ ਖਾਲੀ ਕਰਨ |
Bushfire – Watch and Act for Grampians National Park – Yarram Gap road. You should monitor conditions, as they are changing. For more info: https://t.co/PEt4S5FPir #VicFires
— VicEmergency (@vicemergency) December 21, 2024
ਦੱਖਣੀ ਗਿਪਸਲੈਂਡ ਦੇ ਦ ਗੁਰਡੀਜ਼ ਅਤੇ ਮੈਲਬੋਰਨ ਤੋਂ ਉੱਤਰ-ਪੱਛਮ ਵਿੱਚ ਬੁਲਨਗਰੂਕ ਵਿੱਚ ਵੀ ਐਮਰਜੈਂਸੀ ਚੇਤਾਵਨੀਆਂ ਜਾਰੀ ਹਨ,
ਸੈਰ-ਸਪਾਟੇ ਅਤੇ ਅਰਥਵਿਵਸਥਾ ਤੇ ਪ੍ਰਭਾਵ
ਇਹ ਅੱਗ ਸੈਰ-ਸਪਾਟੇ ਦੇ ਖੇਤਰਾਂ ਲਈ ਵੱਡਾ ਝਟਕਾ ਸਾਬਤ ਹੋਈ ਹੈ। ਗ੍ਰੈਂਪੀਅਨਸ ਵਿਚ ਨੈਸ਼ਨਲ ਪਾਰਕ ਨੂੰ ਬੰਦ ਕਰ ਦਿੱਤਾ ਗਿਆ ਹੈ । ਡੰਕਲਡ ਕਾਰਵਾਨ ਪਾਰਕ, ਜੋ ਛੁੱਟੀਆਂ ਦੌਰਾਨ ਲੋਕਾਂ ਨਾਲ ਭਰਿਆ ਰਹਿੰਦਾ ਸੀ, ਨੂੰ ਕਈ ਰਿਜ਼ਰਵੇਸ਼ਨਜ਼ ਰੱਦ ਹੋਣ ਦੇ ਕਾਰਨ ਵੱਡਾ ਨੁਕਸਾਨ ਸਹਿਣਾ ਪਿਆ।
ਅੱਗ ਦੇ ਕਾਰਨ ਮੈਲਬੋਰਨ ਅਤੇ ਹੋਰ ਇਲਾਕਿਆਂ ਵਿੱਚ ਲਾਲ ਅਤੇ ਕੇਸਰੀ ਧੁੰਦ ਨੇ ਆਸਮਾਨ ਨੂੰ ਆਪਣੀ ਲਪੇਟ ਚ ਲਾਇ ਲਿਆ ਸੀ । ਇਸ ਦੇ ਨਾਲ ਹੀ, ਵਿੰਮੇਰਾ ਅਤੇ ਮੈਲੀ ਜ਼ਿਲਿਆਂ ਵਿੱਚ ਕੁੱਲ FIRE BAN ਕੀਤਾ ਹੈ ।
2022 ਦੀ ਸਿਡਨੀ ਬੁਸ਼ਫਾਇਰ ਦੀ ਯਾਦ
ਇਹ ਹਾਲਾਤ 2022 ਦੀ ਸਿਡਨੀ ਬੁਸ਼ਫਾਇਰ ਦੀ ਯਾਦ ਦਿਵਾਉਂਦੇ ਹਨ, ਜਦੋਂ ਧੁੰਆਂ ਆਕਲੈਂਡ, ਨਿਊਜ਼ੀਲੈਂਡ ਤੱਕ ਪਹੁੰਚ ਗਿਆ ਸੀ। ਇਸ ਨਾਲ ਸਿਹਤ ਸੰਬੰਧੀ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਅਤੇ ਕਿਉਂ ਕਿ ਇਸ ਨਾਲ ਹਵਾ ਦੀ ਗੁਣਵੱਤਾ ਬਹੁਤ ਖਰਾਬ ਹੋ ਗਈ ਸੀ।
ਇਸ ਸਾਲ 2024-25 ਦੀ ਗਰਮੀ ਦੇ ਮੌਸਮ ਦੇ ਅਨੁਮਾਨ ਦੇ ਅਨੁਸਾਰ, ਕਈ ਇਲਾਕਿਆਂ ਵਿੱਚ ਉੱਚ-ਤਾਪਮਾਨ ਹੋਣ ਦੇ ਕਾਰਨ ਦੇ ਕਾਰਨ ਹਾਲਾਤ ਹੋਰ ਖਰਾਬ ਹੋ ਸਕਦੇ ਹਨ। ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਬੁਸ਼ਫਾਇਰ ਤੋਂ ਬਚਨ ਲਈ ਪਹਿਲਾਂ ਹੀ ਤਿਆਰੀ ਰੱਖਣ ਅਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ।
ਇਸ ਐਮਰਜੈਂਸੀ ਬਾਰੇ ਹੋਰ ਜਾਣਕਾਰੀ ਲਈ Emergency Victoria ਦੀ ਵੈੱਬਸਾਈਟ ‘ਤੇ ਜਾਓ ਅਤੇ ਉਠਾਈ ਪਲ ਪੱਲ ਦੀ ਜਾਣਕਾਰੀ ਲੈ ਸਕਦੇ ਹੋ ਜਾਂਸਰਕਾਰ ਵਲੋਂ ਕਿਹਾ ਗਿਆ ਹੈ ਕਿ ABC ਰੇਡੀਓ ਦਾ ਵੀ ਸਹਾਰਾ ਲਾਇ ਸਕਦੇ ਹੋ ।



