
ਆਕਲੈਂਡ (ਹਰਪ੍ਰੀਤ ਸਿੰਘ) – ਵਿਕਟੋਰੀਆ ਦੇ ਗਰੇਮਪੀਅਨਜ਼ ਨੈਸ਼ਨਲ ਪਾਰਕ ਵਿੱਚ ਲੱਗੀ ਬੁਸ਼ਫਾਇਰ ਅਜੇ ਵੀ ਕਾਬੂ ਤੋਂ ਬਾਹਰ ਹੈ ਅਤੇ ਵਿਕਟੋਰੀਆ ਐਮਰਜੈਂਸੀ ਵਲੋਂ ਰਿਹਾਇਸ਼ੀਆਂ ਨੂੰ ਨਜਦੀਕੀ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਸਲਾਹ ਹੈ, ਜੋ ਘਰ ਨਹੀਂ ਛੱਡਣਾ ਚਾਹੁੰਦੇ, ਉਹ ਆਪਣੇ ਘਰਾਂ ਵਿੱਚ ਸੁਰੱਖਿਅਤ ਜਮੀਨ ‘ਤੇ ਬੈਠਕੇ ਧੂੰਆਂ ਘਟਣ ਦੀ ਉਡੀਕ ਕਰਨ। ਹੁਣ ਤੱਕ ਇਸ ਅੱਗ ਕਾਰਨ ਗਰੇਮਪੀਅਨਜ਼ ਨੈਸ਼ਨਲ ਪਾਰਕ ਦਾ 50,000 ਏਕੜ ਇਲਾਕਾ ਅੱਗ ਵਿੱਚ ਸੁਆਹ ਹੋ ਚੁੱਕਾ ਹੈ, ਜਿਸ ਕਾਰਨ ਵੱਡਾ ਵਾਤਾਵਰਣ ਸਬੰਧੀ ਨੁਕਸਾਨ ਇਸ ਇਲਾਕੇ ਨੂੰ ਪੁੱਜਾ ਹੈ।



