
ਆਕਲੈਂਡ (ਹਰਪ੍ਰੀਤ ਸਿੰਘ) – ਨਾਰਥ ਆਈਲੈਂਡ ਵਿੱਚ ਅੱਜ ਸ਼ਾਮ ਖਰਾਬ ਮੌਸਮ ਹੋਣ ਕਾਰਨ ਹਜਾਰਾਂ ਘਰਾਂ ਦੀ ਬਿਜਲੀ ਗੁੱਲ ਹੋਣ ਦੀ ਖਬਰ ਹੈ। ਟ੍ਰਾਂਸਪਾਵਰ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਬਿਜਲੀ ਰੀਸਟੋਰ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਤੇ ਸਮਾਂ ਰਹਿੰਦਿਆਂ ਸਾਰੇ ਘਰਾਂ ਵਿੱਚ ਬਿਜਲੀ ਬਹਾਲ ਕਰ ਦਿੱਤੀ ਜਾਏਗੀ। ਸਿਰਫ ਨਾਰਥ ਆਈਲੈਂਡ ਵਿੱਚ ਹੀ 55,000 ਘਰ ਇਸ ਵੇਲੇ ਬਿਨ੍ਹਾਂ ਬਿਜਲੀ ਤੋਂ ਬੈਠੇ ਹਨ ਤੇ ਸਾਊਥ ਆਈਲੈਂਡ ਦੇ ਰਿਹਾਇਸ਼ੀ ਵੀ ਇਹ ਦਿੱਕਤ ਦਾ ਸਾਹਮਣਾ ਕਰ ਰਹੇ ਹਨ।



