
ਮੈਲਬੋਰਨ (ਹਰਪ੍ਰੀਤ ਸਿੰਘ) – 1 ਜਨਵਰੀ 2025 ਤੋਂ ਆਸਟ੍ਰੇਲੀਆ ਵਿੱਚ ਮੌਜੂਦ ਅੰਤਰ-ਰਾਸ਼ਟਰੀ ਵਿਿਦਆਰਥੀਆਂ ਲਈ ਅਹਿਮ ਬਦਲਾਅ ਹੋਣ ਜਾ ਰਹੇ ਹਨ। 1 ਜਨਵਰੀ 2025 ਤੋਂ ਸਟੂਡੈਂਟ ਵੀਜ਼ਾ ਲਈ ਆਸਟ੍ਰੇਲੀਆ ਵਿੱਚ ਅਪਲਾਈ ਕਰਨ ਵਾਲੇ ਵਿਿਦਆਰਥੀਆਂ ਦੇ ਲੈਟਰ ਆਫ਼ ਆਫਰਜ਼ ਨੂੰ ਸਵੀਕਾਰ ਨਹੀਂ ਕਰੇਗੀ। ਔਨਸ਼ੋਰ ਵਿਿਦਆਰਥੀਆਂ ਨੂੰ ਅਰਜ਼ੀ ਦੇ ਸਮੇਂ ਕਨਫਰਮੈਸ਼ਨ ਆਫ ਐਨਰੋਲਮੈਂਟ (ਸੀਓਈ) ਸ਼ਾਮਲ ਕਰਨ ਦੀ ਲੋੜ ਹੋਵੇਗੀ। ਤਬਦੀਲੀ ਸਿਰਫ਼ 1 ਜਨਵਰੀ 2025 ਨੂੰ ਜਾਂ ਉਸ ਤੋਂ ਬਾਅਦ ਦਰਜ ਕੀਤੀਆਂ ਅਰਜ਼ੀਆਂ ਨੂੰ ਪ੍ਰਭਾਵਤ ਕਰੇਗੀ।
ਇਹ ਸਾਫ ਕੀਤਾ ਜਾ ਚੁੱਕਾ ਹੈ ਕਿ ਜੇ ਵੀਜਾ ਅਰਜੀ ਲਾਉਣ ਤੋਂ ਪਹਿਲਾਂ ਤੁਹਾਡੇ ਕੋਲ ਸੀਓਈ ਨਹੀਂ ਹੈ ਤਾਂ ਤੁਹਾਨੂੰ ਵੀਜਾ ਜਾਰੀ ਨਹੀਂ ਹੋਏਗਾ ਤੇ ਆਸਟ੍ਰੇਲੀਆ ਛੱਡਣਾ ਪੈ ਸਕਦਾ ਹੈ। ਵੀਜਾ ਹੁੰਦਿਆਂ ਕੋਈ ਹੋਰ ਕੋਰਸ ਅਪਲਾਈ ਕਰਨ ਮੌਕੇ ਇਹ ਕੰਡੀਸ਼ਨ ਅਪਲਾਈ ਨਹੀਂ ਹੋਏਗੀ।



