10 ਸਾਲ ਪਹਿਲਾਂ ਲਾਪਤਾ ਹੋਈ ਫਲਾਈਟ ਐਮ ਐਚ 370 ਸਬੰਧੀ ਜਲਦ ਹੀ ਅਹਿਮ ਤੱਥ ਆਉਣਗੇ ਸਾਹਮਣੇ

ਆਕਲੈਂਡ (ਹਰਪ੍ਰੀਤ ਸਿੰਘ) – ਫਲਾਈਟ ਐਮ ਐਚ 370 ਜੋ 8 ਮਾਰਚ 2014 ਮਲੇਸ਼ੀਆ ਤੋਂ ਬੀਜਿੰਗ ਲਈ ਤੁਰੀ ਸੀ, ਪਰ ਆਪਣੀ ਮੰਜਿਲ ਤੱਕ ਕਦੇ ਵੀ ਨਹੀਂ ਪੁੱਜ ਸਕੀ, ਸਬੰਧੀ ਹਰ ਅਸਲੀਅਤ ਜਲਦ ਹੀ ਸਾਹਮਣੇ ਆਏਗੀ। ਫਲਾਈਟ ਵਿੱਚ 239 ਯਾਤਰੀ ਮੌਜੂਦ ਸਨ, ਜਿਨ੍ਹਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਸੀ।
ਇਸ ਫਲਾਈਟ ਸਬੰਧੀ ਮਸ਼ਹੂਰ ਏਵੀਏਸ਼ਨ ਐਨੇਲੀਸਟ ਜਿਓਫਰੀ ਥਾਮਸ ਦਾ ਦਾਅਵਾ ਹੈ ਕਿ ਫਲਾਈਟ ਦੇ ਗੁੰਮਸ਼ੁਦਾ ਹੋਣ ਸਬੰਧੀ ਜਲਦ ਹੀ ਤੱਥ ਸਾਹਮਣੇ ਆਉਣਗੇ। ਥਾਮਸ ਨੂੰ ਫਲ਼ਾਈਟ ਐਮ ਐਚ 370 ‘ਤੇ ਕੀਤੇ ਕੰਮ ਲਈ ਲਾਈਫਟਾਈਮ ਅਚੀਵਮੈਂਟ ਅਵਾਰਡ ਤੇ ਡੀਕੇਡ ਐਕਸੇਲੈਂਸ ਅਵਾਰਡ ਮਿਲ ਚੁੱਕਾ ਹੈ।

Share it :
error: Content is protected !!