1991 ਤੋਂ ਬਾਅਦ ਪਹਿਲੀ ਵਾਰ ਅਜਿਹੇ ਮੰਦੀ ਭਰੇ ਆਂਕੜੇ ਆਏ ਸਾਹਮਣੇ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਇਸ ਵੇਲੇ ਗੰਭੀਰ ਮੰਦੀ ਦਾ ਸਾਹਮਣਾ ਕਰ ਰਿਹਾ ਹੈ ਤੇ 1991 ਤੋਂ ਬਾਅਦ ਪਹਿਲੀ ਵਾਰ ਅਜਿਹੇ ਆਂਕੜੇ ਦੇਖਣ ਨੂੰ ਮਿਲ ਰਹੇ ਹਨ, ਜੀਡੀਪੀ ਦੀ ਜੇ ਗੱਲ ਕਰੀਏ ਸਤੰਬਰ 2024 ਕੁਆਰਟਰ ਵਿੱਚ 1% ਦੀ ਭਾਰੀ ਗਿਰਾਵਟ ਜੀਡੀਪੀ ਵਿੱਚ ਦੇਖੀ ਗਈ ਹੈ। ਇਸ ਤੋਂ ਪਹਿਲਾਂ ਜੂਨ ਦੇ ਕੁਆਰਟਰ ਵਿੱਚ ਸਿਰਫ 0.2% ਦੀ ਗਿਰਾਵਟ ਹੀ ਦੇਖਣ ਨੂੰ ਮਿਲੀ ਸੀ ਤੇ ਕੋਵਿਡ 2020 ਦੀ ਗਿਰਾਵਟ ਤੋਂ ਬਾਅਦ ਇਹ ਪਹਿਲੀ ਵਾਰ ਹੋ ਰਿਹਾ ਹੈ।
ਕੀਵੀ ਬੈਂਕ ਦੀ ਸੀਨੀਅਰ ਅਰਥਸ਼ਾਸਤਰੀ ਮੇਰੀ ਜੋਅ ਵਰਗਰਾ ਦੀ ਮੰਨੀਏ ਤਾਂ, ਜੇ ਕੋਵਿਡ 2020 ਦੀ ਮੰਦੀ ਦੇ ਆਂਕੜੇ ਕੱਢਦੀਏ ਤਾਂ 1991 ਤੋਂ ਬਾਅਦ ਬੀਤੇ 6 ਮਹੀਨੇ ਸਭ ਤੋਂ ਗੰਭੀਰ ਦਰਜੇ ਦੀ ਮੰਦੀ ਦਰਸਾਉਂਦੇ ਹਨ। ਅਰਥਸ਼ਾਸਤਰੀਆਂ ਨੇ ਇਸ ਸਤੰਬਰ ਕੁਆਰਟਰ ਵਿੱਚ ਸਿਰਫ 0.4% ਜੀਡੀਪੀ ਗਿਰਾਵਟ ਦਾ ਅਨੁਮਾਨ ਲਾਇਆ ਸੀ।

Share it :
error: Content is protected !!