2025 ਵਿੱਚ ਬੈਂਕ ਕਾਰਡ ਪੈਮੈਂਟ ਵਿੱਚ ਵੱਡੇ ਬਦਲਾਅ ਹੋਣ ਦੀ ਉਮੀਦ ,ਕਿ ਸਰਚਰਚ ਵੀ ਹੋਵੇਗਾ ?

ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ) ਆਸਟ੍ਰੇਲੀਆ ਵਿੱਚ ਖਰੀਦਦਾਰੀ ਕਰਨ ਭੁਗਤਾਨ ਪ੍ਰਣਾਲੀਆਂ ਚ ਲਏ ਜਾਂਦੇ ਸਰਚਾਰਜ ਲਈ 2025 ਇੱਕ ਬਦਲਾਅ ਦਾ ਸਾਲ ਸਾਬਤ ਹੋ ਸਕਦਾ ਹੈ। (Waave) ਡਿਜੀਟਲ ਵਾਲਟ ਕੰਪਨੀ ਦੇ ਸੀਈਓ ਬੈਨ ਜ਼ਿਲ ਨੇ ਕਈ ਵੱਡੀਆਂ ਭਵਿੱਖਵਾਣੀਆਂ ਕੀਤੀਆਂ ਹਨ। ਇਨ੍ਹਾਂ ਵਿੱਚ ਡੈਬਿਟ ਕਾਰਡ ਸਰਚਾਰਜਾਂ ‘ਤੇ ਰੋਕ, ਸਿੱਧੇ ਬੈਂਕ ਖਾਤਿਆਂ ਤੋਂ ਖਰੀਦਦਾਰੀ ਅਤੇ ਨਵੀਆਂ ਸਵਿਧਾਵਾਂ ਸ਼ਾਮਲ ਹਨ।

  1. ਡੈਬਿਟ ਕਾਰਡ ਸਰਚਾਰਜਾਂ ‘ਤੇ ਰੋਕ

2025 ਵਿੱਚ ਡੈਬਿਟ ਕਾਰਡ ਸਰਚਾਰਜਾਂ ‘ਤੇ ਰੋਕ ਲਗਾਉਣ ਲਈ ਸਰਕਾਰ ਨਵੇਂ ਕਾਨੂੰਨ ਲਾਗੂ ਕਰਨ ਦੀ ਕੋਸਿਸ ਚ ਹੈ। , ਜੋ 2026 ਤੱਕ ਪੂਰੀ ਤਰ੍ਹਾਂ ਲਾਗੂ ਹੋ ਸਕਦਾ ਹੈ। ਹਾਲਾਂਕਿ, ਵਪਾਰੀ “ਕਾਰਡ ਫੀਸ” ਲਗਾ ਕੇ ਇਹ ਖਰਚੇ ਕਵਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।ਪਰ ਸਰਕਾਰ ਵੱਲੋਂ ਇਸ ਨੂੰ ਨੱਥ ਪਾਉਣ ਦੀ ਗੱਲ ਕਹੀ ਜਾ ਰਹੀ ਹੈ।
RMIT ਯੂਨੀਵਰਸਿਟੀ ਦੀ ਫਾਇਨੈਂਸ ਐਸੋਸੀਏਟ ਪ੍ਰੋਫੈਸਰ ਐਂਜਲ ਝੋਂਗ ਦਾ ਕਹਿਣਾ ਹੈ ਕਿ ਇਸ ਦਾ ਅਸਰ ਛੋਟੇ ਵਪਾਰੀਆਂ ਲਈ ਵੱਧ ਹੋਵੇਗਾ, ਜਦੋਂ ਕਿ ਵੱਡੇ ਵਪਾਰੀ ਆਪਣੇ ਮੁਨਾਫੇ ਨੂੰ ਹੋਰ ਖੇਤਰਾਂ ਵਿੱਚ ਵਧਾ ਸਕਦੇ ਹਨ ਅਤੇ ਕਾਰਡ ਵਾਲੇ ਸਰਚਾਰਚ ਦਾ ਘਾਟਾ ਆਪਣੇ ਹਿਸਾਬ ਨਾਲ ਪੂਰਾ ਕਰ ਸਕਦੇ ਹਨ।

  1. ਪੇ-ਟੂ (PayTo) ਦੀ ਗ੍ਰਹਿਣਾ

ਡਾਇਰੈਕਟ ਡੈਬਿਟ ਦਾ ਡਿਜੀਟਲ ਵਿਕਲਪ ਪੇ-ਟੂ 2025 ਵਿੱਚ ਵੱਡੇ ਬਿੱਲਾਂ ਜਿਵੇਂ ਕਿ ਊਰਜਾ ਕੰਪਨੀਆਂ,ਇੰਟਰਨੈੱਟ ,ਗੈਸ ਦੀ ਸੁਵਿਧਾ ਦੇ ਵਾਲੀਆ ਕੰਪਨੀਆਂ ਵੱਲੋ ਤੇਜੀ ਨਾਲ ਦੁਆਰਾ ਤਿਜੀ ਅਪਣਾਇਆ ਜਾ ਸਕਦਾ ਹੈ। ਇਹ ਸਵਿਧਾ ਸਿਰਫ਼ ਇੱਕ ਕਲਿਕ ਨਾਲ ਬਿੱਲ ਭੁਗਤਾਨ ਦੀ ਸੁਵਿੱਧਾ ਦੇਵੇਗੀ ਹੈ।

ਬੈਨ ਜ਼ਿਲ ਨੇ ਕਿਹਾ ਕਿ ਵੱਡੇ ਰਿਟੇਲਰ ਅਤੇ ਬਿੱਲ ਜਾਰੀ ਕਰਨ ਵਾਲੇ ਵਪਾਰੀ ਇਸਨੂੰ ਅਪਣਾਉਣ ਵਿੱਚ ਪਹਿਲ ਕਰਨਗੇ, ਜਿਸ ਨਾਲ ਛੋਟੇ ਵਪਾਰੀ ਵੀ ਇਸ ਪ੍ਰਣਾਲੀ ਨੂੰ ਅਪਣਾਉਣ ਲਈ ਪ੍ਰੇਰਿਤ ਹੋਣਗੇ।

  1. ਖਾਤਾ-ਤੋਂ -ਖਾਤਾ ਚ ਭੁਗਤਾਨ

ਯੂਰਪ ਵਿੱਚ ਪਹਿਲਾਂ ਹੀ ਮਸ਼ਹੂਰ ਹੋ ਚੁੱਕੇ “ਪੇ ਬਾਇ ਬੈਂਕ” ਵਰਗੇ ਖਾਤਾ-ਤੋਂ -ਖਾਤਾ ਭੁਗਤਾਨ ਢੰਗ 2025 ਵਿੱਚ ਆਸਟ੍ਰੇਲੀਆ ਵਿੱਚ ਵੀ ਲੋਕਾਂ ਦੀ ਪਸੰਦ ਹੋ ਸਕਦਾ ਹੈ । ਇਹ ਭੁਗਤਾਨ ਵਿਧੀ ਮੌਜੂਦਾ ਕਾਰਡ ਸਿਸਟਮ ਨੂੰ ਪਿੱਛੇ ਛੱਡ ਸਕਦਾ , ਜਿਸ ਨਾਲ ਗ੍ਰਾਹਕਾਂ ਲਈ ਸੁਰੱਖਿਆ ਅਤੇ ਆਸਾਨੀ ਵਧਦੀ ਹੈ ਅਤੇ ਉਹ ਜਲਦ ਭੁਗਤਾਨ ਕਰ ਸਕਦੇ ਹਨ।

  1. ਸਕੈਨ-ਐਂਡ-ਗੋ ਟੈਕਨੋਲੋਜੀ

ਵੱਡੇ ਸਟੋਰ ਜਿਵੇਂ ਕਿ ਵੂਲਵਰਥਸ ਦੇ ‘ਸਕੈਨ-ਐਂਡ-ਗੋ’ ਮਾਡਲ ਨੂੰ ਅਪਨਾਉਣਾ ਇੱਕ ਹੋਰ ਵੱਡਾ ਬਦਲਾਅ ਹੋਵੇਗਾ। ਇਸ ਤਕਨਾਲੋਜੀ ਦੇ ਜ਼ਰੀਏ ਗ੍ਰਾਹਕ ਬਿਨਾਂ ਵਾਲਟ ਜਾਂ ਫੋਨ ਕੱਢੇ ਆਪਣੇ ਖਰੀਦਦਾਰੀ ਅਨੁਭਵ ਨੂੰ ਸਧਾਰਨ ਬਣਾ ਸਕਦੇ ਹਨ।

ਆਉਣ ਵਾਲੇ ਬਦਲਾਅ

ਬੈਨ ਜ਼ਿਲ ਦੇ ਮਤਾਬਕ, 2025 ਭੁਗਤਾਨ ਪ੍ਰਣਾਲੀ ਚ ਬਦਲਾਅ ਲਈ ਇੱਕ “ਮਹੱਤਵਪੂਰਨ ਸਾਲ” ਹੋਵੇਗਾ। ਇਹ ਬਦਲਾਅ ਨਵੇਂ ਮਾਪਦੰਡ ਤੈਅ ਕਰਨਗੇ, ਪਰ ਛੋਟੇ ਵਪਾਰੀਆਂ ਅਤੇ ਗ੍ਰਾਹਕਾਂ ਲਈ ਇਸਦੇ ਲੰਬੇ ਸਮੇਂ ਦੇ ਅਸਰ ਦੇਖਣ ਵਾਲੇ ਹੋਣਗੇ।

Share it :
error: Content is protected !!