2025 ਵਿੱਚ ਪਹਿਲੀ ਵਾਰ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਪੁੱਜੇਗੀ 5 ਬਿਲੀਅਨ ਤੋਂ ਪਾਰ

ਆਕਲੈਂਡ (ਹਰਪ੍ਰੀਤ ਸਿੰਘ) – ਯਾਤਰਾਵਾਂ ਲਈ ਸਾਲ 2025 ਰਿਕਾਰਡਤੋੜ ਸਾਬਿਤ ਹੋਣ ਜਾ ਰਿਹਾ ਹੈ। ਜਿੱਥੇ ਦੁਨੀਆਂ ਦਾ ਸਭ ਤੋਂ ਵੱਡਾ ਕਰੂਜ਼ ਸ਼ਿੱਪ ਇਸੇ ਸਾਲ ਸੇਵਾਵਾਂ ਦੇਣਾ ਸ਼ੁਰੂ ਕਰੇਗਾ, ਉੱਥੇ ਹੀ ਆਈ ਏ ਟੀ ਏ ਅਨੁਸਾਰ 2025 ਵਿੱਚ ਪਹਿਲੀ ਵਾਰ ਹਵਾਈ ਯਾਤਰੀਆਂ ਦੀ ਗਿਣਤੀ 5 ਬਿਲੀਅਨ ਦਾ ਆਂਕੜਾ ਪਾਰ ਕਰੇਗੀ ਤੇ ਸਾਲ 2024 ਦੇ ਮੁਕਾਬਲੇ ਇਹ 6.7% ਜਿਆਦਾ ਹੋਏਗਾ। ਹਵਾਈ ਉਡਾਣਾ ਦੀ ਗਿਣਤੀ ਵੀ 40 ਮਿਲੀਅਨ ਦਾ ਆਂਕੜਾ ਵੀ ਇਸੇ ਸਾਲ ਪਾਰ ਹੋਏਗਾ, ਨਾਲ ਹੀ ਹਵਾਈ ਯਾਤਰਾ ਤੋਂ ਪੈਦਾ ਹੋਣ ਵਾਲਾ ਰੈਵੇਨਿਊ ਵੀ ਪਹਿਲੀ ਵਾਰ $1 ਟ੍ਰਿਲੀਅਨ ਡਾਲਰ ਦਾ ਆਂਕੜਾ ਪਾਰ ਕਰੇਗਾ।

Share it :
error: Content is protected !!