ਪ੍ਰੋ ਕਬੱਡੀ ਲੀਗ: ਮੈਲਬੋਰਨ ਵਿੱਚ ਅੱਜ ਇਤਿਹਾਸਕ ਮੈਚ ਦੀ ਤਿਆਰੀ

ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ ) ਮੈਲਬੋਰਨ ਦੇ ਕੱਬਡੀ ਪ੍ਰੇਮੀ 28 ਦਸੰਬਰ ਨੂੰ ਇੱਕ ਖਾਸ ਦਿਨ ਦਾ ਗਵਾਹ ਬਣਨ ਵਾਲੇ ਹਨ, ਜਦੋਂ ਪ੍ਰੋ ਕਬੱਡੀ ਲੀਗ ਮੈਲਬੋਰਨ ਰੇਡ ਆਪਣਾ ਆਸਟ੍ਰੇਲੀਆਈ ਡੇਬਿਊ ਜੌਨ ਕੈਨ ਅਰੀਨਾ ਵਿੱਚ ਕਰੇਗੀ। ਦਿਨ ਦੀ ਸ਼ੁਰੂਆਤ ਬਾਕਸਿੰਗ ਡੇ ਟੈਸਟ ਦੇ ਤੀਜੇ ਦਿਨ ਤੋਂ ਬਾਅਦ ਹੋਵੇਗੀ, ਜਿੱਥੇ ਕ੍ਰਿਕਟ ਅਤੇ ਕਬੱਡੀ ਦਾ ਨਜ਼ਾਰਾ ਇੱਕੋ ਥਾਂ ਤੇ ਦੇਖਣ ਨੂੰ ਮਿਲੇਗਾ।

ਦੋਵਾਂ ਸਰਕਾਰਾਂ ਮੁਤਾਬਿਕ ਇਹ ਮੈਚ ਭਾਰਤ ਅਤੇ ਆਸਟ੍ਰੇਲੀਆ ਦੀ ਸਾਂਝੇ ਭਾਈਵਾਲੀ ਦਾ ਪ੍ਰਤੀਕ ਬਣੇਗਾ । ਦੋਵੇਂ ਦੇਸ਼ਾਂ ਵਿਚਾਲੇ ਪ੍ਰੋ ਕਬੱਡੀ ਲੀਗ ਦੇ ਆਯੋਜਨ ਲਈ ਗੱਲਬਾਤ ਸ਼ੁਰੂਆਤੀ 2023 ਵਿਚ ਹੋਈ ਸੀ ਅਤੇ ਇਸ ਦੇ ਨਾਲ ਜਦੋ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਨਟਾ ਐਲਨ ਭਾਰਤ ਦੌਰੇ ਤੇ ਗਈ ਸੀ ਤਾਂ ਉਹਨਾਂ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ 2024 ਬਾਕਸਿੰਗ ਡੇ ਟੈਸਟ ਮੌਕੇ ਦੋਨੋ ਦੇਸ਼ਾਂ ਦੀਆਂ ਟੀਮਾਂ ਮੈਲਬੋਰਨ ਚ ਖੇਡਣਗੀਆਂ । ਇਸ ਮੈਚ ਦੋਨੋਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰੇਗਾ । ਭਾਰਤ ਲਈ ਇਹ ਕਬੱਡੀ ਨੂੰ ਵਿਸ਼ਵ ਪੱਧਰ ‘ਤੇ ਲਿਜਾਣ ਦਾ ਸੁਨਹਿਰਾ ਮੌਕਾ ਹੈ, ਜਦਕਿ ਆਸਟ੍ਰੇਲੀਆ ਨੂੰ ਇਸ ਮਾਧਿਅਮ ਨਾਲ ਆਪਣੀ ਖੇਡ ਸਭਿਅਚਾਰ ਨੂੰ ਵਿਭਿੰਨਤਾ ਦੇਣ ਦਾ ਮੌਕਾ ਮਿਲੇਗਾ।

ਪ੍ਰੋ ਕਬੱਡੀ ਲੀਗ (PKL) ਨੇ ਰਵਾਇਤੀ ਕਬੱਡੀ ਨੂੰ ਇੱਕ ਮੌਡਰਨ ਖੇਡ ਵਿੱਚ ਬਦਲ ਦਿੱਤਾ ਹੈ। ਜਿੱਥੇ ਪੰਜਾਬ ਅਤੇ ਹਰਿਆਣਾ ਵਿਚ ਰਵਾਇਤੀ ਕਬੱਡੀ ਮੈਦਾਨ ‘ਤੇ ਖੇਡੀ ਜਾਂਦੀ ਹੈ ਅਤੇ ਪੰਜਾਬੀ ਇਸ ਨੂੰ ਆਪਣੇ ਮਾਂ ਖੇਡ ਵੀ ਮੰਦੇ ਹਨ ਅਤੇ ਪੰਜਾਬ ਹਰਿਆਣਾ ਚ ਵੱਡੀ ਪੱਧਰ ਤੇ ਖੇਡਮੇਲੇ ਵੀ ਹੁੰਦੇ ਹਨ , ਪਰ ਉੱਥੇ ਉੱਥੇ PKL ਮੌਡਰਨ ਰੂਪ ਚ , ਉੱਚ ਫਿਟਨੈਸ ਮਾਪਦੰਡਾਂ ਅਤੇ ਗਲੋਬਲ ਸਟੈਂਡਰਡ ਨਾਲ ਖੇਡੀ ਜਾਂਦੀ ਹੈ ਅਤੇ ਵੱਡੇ ਬ੍ਰੋਡਕਾਸਟਰ ਇਸ ਦਾ ਪ੍ਰਸਾਰਣ ਕਰਦੇ ਹਨ ਅਤੇ ਇਸ ਦੇ ਨਿਯਮਾਂ ਨੂੰ ਵੀ ਸਖਤੀ ਨਾਲ ਲਾਗੂ ਕੀਤਾ ਜਾਂਦਾ ਹੈ । ਇਸ ਵਿੱਚ 40 ਮਿੰਟ ਦੇ ਮੈਚ, ਖੇਡੇ ਜਾਂਦੇ ਹਨ ਅਤੇ ਖਿਡਾਰੀਆਂ ਨੂੰ ਵੀ ਵਾਦੀ ਰਕਮ ਆਪਣੀ ਫ੍ਰੈਂਚਾਈਸੀ ਟੀਮ ਕੋਲੋਂ ਮਿਲਦੀ ਹੈ | ਜੋ ਕਿ ਕੁਝ ਖਿਡਾਰੀਆਂ ਲਈ ਕਰੋੜਾ ਚ ਵੀ ਹੈ | ਮਨਿੰਦਰ ਸਿੰਘ ਨਾਮਕ ਪਲੇਅਰ ਨੂੰ 2 ਕਰੋੜ 12 ਲੱਖ ਚ Bengal Warriors ਨੇ ਖਰੀਦਿਆ ਸੀ | ਜੋ ਕਿ ਪੰਜਾਬ ਦੇ ਦਸੂਆ ਹੁਸ਼ਿਆਰਪੁਰ ਜਿਲੇ ਨਾਲ ਸਬੰਧਿਤ ਹੈ

ਮੈਚ ਦਾ ਵੇਰਵਾ
ਇਸ ਇਵੈਂਟ ਵਿੱਚ ਦੋ ਮੁੱਖ ਮੈਚ ਹੋਣਗੇ:

  1. PKL ਆਲ ਸਟਾਰ ਮੈਵਰਿਕਸ ਵਿਰੁੱਧ PKL ਆਲ ਸਟਾਰ ਮਾਸਟਰਜ਼
  2. 2.ਭਾਰਤੀ ਕਬੱਡੀ ਟੀਮ ਵਿਰੁੱਧ ਆਸਟਰੇਲੀਆਈ ਰੇਡਰਜ਼

ਆਸਟਰੇਲੀਆਈ ਟੀਮ ਦੀ ਅਗਵਾਈ ਜੌਸ਼ ਕੈਨੇਡੀ ਕਰੇਗਾ, ਜਦਕਿ ਕੋਚ ਕੈਂਪਬੈੱਲ ਬਰਾਊਨ ਹੈ। ਟੀਮ ਵਿਚ AFL ਦੇ ਖਿਡਾਰੀ ਜਿਵੇਂ ਕਿ ਡੈਨ ਹੈਨਬਰੀ, ਮਾਰਕ ਮਰਫੀ, ਅਤੇ ਡਾਇਸਨ ਹੈਪਲ ਸ਼ਾਮਲ ਹਨ। ਦੂਜੇ ਪਾਸੇ, ਭਾਰਤੀ ਕਬੱਡੀ ਦੇ ਲੀਜੈਂਡ ਅਜੈ ਠਾਕੁਰ, ਪ੍ਰਦੀਪ ਨਰਵਾਲ, ਅਤੇ ਦੀਪਕ ਹੁਡਾ ਆਪਣੀ ਰਣਨੀਤੀ ਅਤੇ ਖੇਡ ਦਾ ਜਾਦੂ ਵਿਖਾਉਣਗੇ।

Share it :
error: Content is protected !!