ਆਸਟ੍ਰੇਲੀਆਈ ਪਾਸਪੋਰਟ ਦੀ ਫੀਸਾਂ ਵਿੱਚ 2025 ਤੋਂ ਵਾਧਾ

ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ ) ਜੇਕਰ ਤੁਸੀਂ ਆਪਣਾ ਪਾਸਪੋਰਟ ਬਣਵਾਉਣ ਜਾਂ ਰਨਿਊ ਕਰਵਾਉਣ ਬਾਰੇ ਸੋਚ ਰਹੇ ਹੋ , ਤਾਂ ਹੁਣੇ ਹੀ ਕਰਵਾ ਲਵੋ ਕਿਉਂਕਿ 1 ਜਨਵਰੀ 2025 ਤੋਂ ਪਾਸਪੋਰਟ ਦੀ ਫੀਸਾਂ ਵਿੱਚ ਵਾਧਾ ਹੋਵੇਗਾ। ਆਸਟ੍ਰੇਲੀਆ ਦੁਨੀਆ ਦੇ ਸਭ ਤੋਂ ਮਹਿੰਗੇ ਪਾਸਪੋਰਟ ਰੱਖਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ, ਅਤੇ ਹੁਣ ਇਸ ਦੀ ਕੀਮਤ ਹੋਰ ਵਾਧੇ ਦੇਖਣ ਨੂੰ ਮਿਲਣਗੇ ।

2024 ਵਿੱਚ, 10 ਸਾਲ ਦੇ ਪਾਸਪੋਰਟ ਦੀ ਕੀਮਤ $52 (15%) ਵਧਾ ਕੇ $398 ਕਰ ਦਿੱਤੀ ਗਈ ਸੀ, ਜੋ ਕਿ ਸਰਕਾਰ ਦੇ ਵਿਭਾਗ ਦੀ ਆਮਦਨ ਵਧਾਉਣ ਵਾਲੇ ਉਪਰਾਲੇ ਦਾ ਹਿੱਸਾ ਸੀ। ਹੁਣ 2025 ਵਿੱਚ ਇਹ ਕੀਮਤ ਅੰਦਾਜ਼ਨ $11 ਹੋਰ ਵਧ ਸਕਦੀ ਹੈ। 5 ਸਾਲ ਦੇ ਪਾਸਪੋਰਟਾਂ ਲਈ, ਜਿਵੇਂ 16 ਸਾਲ ਤੋਂ ਛੋਟੇ ਬੱਚਿਆਂ ਅਤੇ 75 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਪਾਸਪੋਰਟ ਦੀ ਮੌਜੂਦਾ ਫ਼ੀਸ $201 ਹੈ, ਜਿਸ ਵਿੱਚ ਲਗਭਗ $6 ਦਾ ਵਾਧਾ ਹੋਵੇਗਾ।

ਇਸ ਦੇ ਨਾਲ ਨਾਲ ਆਸਟ੍ਰੇਲੀਆਈ ਯਾਤਰੀਆਂ ਲਈ ਨਵੇਂ ਨਿਯਮ
8 ਜਨਵਰੀ ਤੋਂ ਲਾਗੂ ਹੋਣਗੇ। ਜੇ ਆਸਟ੍ਰੇਲੀਆਈ ਨਾਗਰਿਕ ਯੂਕੇ ਵਿੱਚ ਛੇ ਮਹੀਨੇ ਤੋਂ ਘੱਟ ਸਮੇਂ ਲਈ ਜਾਣ ਬਾਰੇ ਸੋਚ ਰਹੇ ਹਨ, ਤਾਂ ਉਨ੍ਹਾਂ ਨੂੰ ਆਨਲਾਈਨ ਐਪਲੀਕੇਸ਼ਨ ਰਾਹੀਂ ਇਲੈਕਟ੍ਰੌਨਿਕ ਟ੍ਰੈਵਲ ਅਥੌਰਾਈਜ਼ੇਸ਼ਨ (ETA) ਲਈ ਅਰਜ਼ੀ ਦੇਣੀ ਪਵੇਗੀ। ਇਸਦੀ ਕੀਮਤ ਲਗਭਗ $20 (£10) ਹੈ।

ਇਸਦੇ ਨਾਲ ਹੀ, ਆਸਟ੍ਰੇਲੀਆ 2025 ਵਿੱਚ ਕਾਗਜ਼ੀ ਇਨਕਮਿੰਗ ਪੈਸੈਂਜਰ ਡਿਕਲੇਰੇਸ਼ਨ ਫਾਰਮ ਨੂੰ ਹਟਾਉਣ ਲਈ ਡਿਜ਼ੀਟਲ ਡਿਕਲੇਰੇਸ਼ਨ ਸੁਰੂ ਕਰਨ ਬਾਰੇ ਸੋਚ ਰਿਹਾ ਹੈ। ਨਿਊਜੀਲੈਂਡ ਚ ਪਹਿਲਾ ਹੀ ਡਿਜ਼ੀਟਲ ਡਿਕਲੇਰੇਸ਼ਨ ਫਾਰਮ ਦੀ ਵਰਤੋਂ ਕੀਤੀ ਜਾ ਰਹੀ ਹੈ ।

Share it :
error: Content is protected !!