ਟੋਰਨੇਡੋ ਨੇ ਲੋਕਾਂ ਨਾਲ ਭਰਿਆ ਟੈਂਟ ਉਛਾਲਿਆ ਹਵਾ ਵਿੱਚ, ਕਈ ਜਣੇ ਹੋਏ ਜਖਮੀ

ਆਕਲੈਂਡ (ਹਰਪ੍ਰੀਤ ਸਿੰਘ) – ਕੈਂਟਰਬਰੀ ਦੇ ਓਮਾਰਾਮਾ ਵਿਖੇ ਫੰਕਸ਼ਨ ਕਰ ਰਹੇ ਲੋਕਾਂ ਨੂੰ ਉਸ ਵੇਲੇ ਖੌਫਨਾਕ ਨਜਾਰਾ ਦੇਖਣਾ ਪਿਆ, ਜਦੋਂ ਇੱਕ ਟੋਰਨੇਡੋ ਨੇ ਟੈਂਟ ਨੂੰ ਕਰੀਬ 6-7 ਫੁੱਟ ਹਵਾ ਵਿੱਚ ਉਛਾਲ ਦਿੱਤਾ ਤੇ ਇਸ ਕਾਰਨ 4 ਜਣੇ ਜਖਮੀ ਵੀ ਹੋ ਗਏ। ਇਹ ਲੋਕ ਇੱਕ ਓਪਨ ਰਿਜੋਰਟ ਵਿੱਚ ਟੈਂਟ ਹੇਠਾਂ ਪਾਰਟੀ ਕਰ ਰਹੇ ਸਨ। ਇਸ ਮੌਕੇ ਕਈ ਬੱਚੇ ਵੀ ਮੌਜੂਦ ਸਨ, ਪਰ ਚੰਗੀ ਕਿਸਮਤ ਰਹੀ ਕਿ ਕੋਈ ਵੀ ਗੰਭੀਰ ਰੂਪ ਵਿੱਚ ਜਖਮੀ ਨਹੀਂ ਹੋਇਆ।

Share it :
error: Content is protected !!