ਵਿਕਟੋਰੀਆ: ਬਹੁਤ ਮੰਦਭਾਗੇ ਹਾਦਸੇ ਵਿੱਚ ਮਹਿਲਾ ਦੀ ਹੋਈ ਮੌਤ,2 ਬੱਚੇ ਵੀ ਹੋਏ ਗੰਭੀਰ ਜਖਮੀ

ਮੈਲਬੋਰਨ (ਹਰਪ੍ਰੀਤ ਸਿੰਘ) – ਉੱਤਰੀ ਵਿਕਟੋਰੀਆ ਦੇ ਟੁਲੀਨ ਵਿਖੇ ਅੱਜ ਬਹੁਤ ਭਿਆਨਕ ਹਾਦਸਾ ਵਾਪਰਨ ਦੀ ਖਬਰ ਹੈ, ਹਾਦਸੇ ਦਾ ਕਾਰਨ, ਕਾਰ ਦਾ ਬੇਕਾਬੂ ਹੋਕੇ ਦਰਖਤ ਨਾਲ ਟਕਰਾਉਣ ਨੂੰ ਦੱਸਿਆ ਜਾ ਰਿਹਾ ਹੈ। ਹਾਦਸੇ ਵਿੱਚ ਮਹਿਲਾ ਡਰਾਈਵਰ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਾਰ ਵਿੱਚ ਮੌਜੂਦ 2 ਹੋਰ ਬੱਚੇ ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 9 ਸਾਲ ਹੈ, ਗੰਭੀਰ ਰੂਪ ਵਿੱਚ ਜਖਮੀ ਹੋਏ ਹਨ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਹਨ। ਹਾਦਸੇ ਵਿੱਚ ਜਖਮੀ ਹੋਏ ਬਜੁਰਗ ਨੂੰ ਵੀ ਏਅਰ ਐਂਬੂਲੈਂਸ ਰਾਂਹੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

Share it :
error: Content is protected !!