
ਆਕਲੈਂਡ (ਹਰਪ੍ਰੀਤ ਸਿੰਘ) – ਕ੍ਰਾਈਸਚਰਚ ਵਾਸੀਆਂ ਵਿੱਚ ਨਵੇਂ ਸਾਲ ਦੀ ਆਮਦ ਮੌਕੇ ਕੁਝ ਨਮੋਸ਼ੀ ਪਾਈ ਜਾ ਰਹੀ ਹੈ, ਅਜਿਹਾ ਇਸ ਲਈ ਕਿਉਂਕਿ ਖਰਾਬ ਮੌਸਮ ਦੇ ਚਲਦਿਆਂ ਕ੍ਰਾਈਸਚਰਚ ਵਿੱਚ ਹੋਣ ਵਾਲੇ ਵੱਖੋ-ਵੱਖ ਰੰਗਰੰਗ ਪ੍ਰੋਗਰਾਮ ਕੈਂਸਲ ਕਰ ਦਿੱਤੇ ਗਏ ਹਨ। ਕਾਉਂਸਲ ਨੇ ਬੜੇ ਭਾਰੀ ਮਨ ਨਾਲ ਇਸ ਫੈਸਲੇ ਨੂੰ ਮਜਬੂਰੀ ਵੱਸ ਕ੍ਰਾਈਸਚਰਚ ਵਾਸੀਆਂ ਨੂੰ ਸੁਣਾਇਆ ਹੈ। ਇਹ ਸਮਾਗਮ ਨਾਰਥ ਹੈਗਲੀ ਪਾਰਕ ਵਿੱਚ ਹੋਣੇ ਸਨ।



