ਆਸਟ੍ਰੇਲੀਆ ਵਾਸੀਆਂ ਨੇ 2025 ਦਾ ਕੀਤਾ ਸ਼ਾਨਦਾਰ ਸਵਾਗਤ , ਵੱਖ ਵੱਖ ਸ਼ਹਿਰਾਂ ਚ ਆਤਿਸ਼ਬਾਜ਼ੀ ਨਾਲ ਚਮਕੇ ਅਸਮਾਨ

Celebrations of New Year in Australia
Celebrations of New Year in Australia

ਮੈਲਬੋਰਨ ( ਜਸਪ੍ਰੀਤ ਸਿੰਘ ਰਾਜਪੁਰਾ ) ਆਸਟ੍ਰੇਲੀਆ ਨੇ 2025 ਦਾ ਸਵਾਗਤ ਸ਼ਾਨਦਾਰ ਢੰਗ ਨਾਲ ਕੀਤਾ, ਜਦੋਂ ਇੱਕ ਮਿਲੀਅਨ ਤੋਂ ਵੱਧ ਲੋਕਾਂ ਨੇ ਸਿਡਨੀ ਹਰਬਰ ਦੇ ਆਲੇ ਦੁਆਲੇ ਇਕੱਠੇ ਹੋ ਕੇ 12 ਮਿੰਟ ਦੀ ਧਮਾਕੇਦਾਰ ਆਤਿਸ਼ਬਾਜ਼ੀ ਦੇ ਖੂਬਸੂਰਤ ਨਜ਼ਾਰੇ ਦੇਖੇ। ਸਿਡਨੀ ਓਪਰਾ ਹਾਊਸ ਅਤੇ ਹਰਬਰ ਬ੍ਰਿਜ ਤੇ 9 ਟਨ ਤੋਂ ਵੀ ਵੱਧ ਵਜਨ ਦੇ ਆਤਿਸ਼ਬਾਜ਼ੀ ਦੀ ਰੌਸ਼ਨੀ ਚਮਕੀ। ਪਹਿਲੀ ਵਾਰ, ਨਵੇਂ ਸਾਲ ਦੇ ਜਸ਼ਨ ਮੌਕੇ ਵਾਧੂ ਟਰੇਨ ਸੇਵਾਵਾਂ ਚਲਾਈਆਂ ਗਈਆਂ, ਜਿਸ ਨਾਲ ਲੋਕਾਂ ਲਈ ਯਾਤਰਾ ਚ ਕੋਈ ਵਿਘਨ ਨਾਂ ਪਵੇ , ਹਾਲਾਂਕਿ ਕ੍ਰਿਸਮਸ ਤੋਂ ਪਹਿਲਾਂ ਟਰੇਨ ਹੜਤਾਲਾਂ ਕਾਰਨ ਕਾਫ਼ੀ ਅਣਸੁਖਾਵਾਂ ਮਹੌਲ ਚੱਲ ਰਿਹਾ ਸੀ ਕਿ ਆਤਿਸ਼ਬਾਜੀ ਹੋਵੇਗੀ ਜਾ ਨਹੀਂ ।

ਇਹ ਆਤਿਸ਼ਬਾਜ਼ੀ,ਵਪਾਰੀਆਂ ਲਈ ਵੀ ਖੁਸ਼ੀ ਲੈ ਕੇ ਆਈ। ਸਿਡਨੀ ਦੇ ਸਥਾਨਕ ਵਪਾਰੀਆਂ ਨੇ ਰਿਪੋਰਟ ਦਿੱਤੀ ਕਿ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦੇ ਆਉਣ ਨਾਲ ਉਹਨਾਂ ਦੇ ਵਪਾਰ ਨੂੰ ਕਾਫ਼ੀ ਹੁਲਾਰਾ ਮਿਲਿਆ ਹੈ ਅਤੇ ਉਹ ਹੁਣ ਰਾਹਤ ਮਹਿਸੂਸ ਕਰ ਰਹੇ ਹਨ ।

ਮੈਲਬੋਰਨ ਸ਼ਹਿਰ ਚ ਵੀ ਯਾਰਾ ਨਦੀ ਅਤੇ ਫੈਡਰੇਸ਼ਨ ਸਕਵੇਅਰ ਉੱਤੇ ਆਤਿਸ਼ਬਾਜ਼ੀ ਨਾਲ ਆਪਣਾ ਜਸ਼ਨ ਮਨਾਇਆ। ਬ੍ਰਿਸਬੇਨ ਦੇ ਸਾਊਥ ਬੈਂਕ ਵਿੱਚ ਹਜ਼ਾਰਾਂ ਲੋਕਾਂ ਨੇ ਰੌਸ਼ਨੀ ਦੇ ਇਸ ਅਦਭੁੱਤ ਪ੍ਰਦਰਸ਼ਨ ਦਾ ਆਨੰਦ ਲਿਆ, ਜਦੋਂ ਕਿ ਐਡਲੇਡ ਅਤੇ ਪਰਥ ਵਿੱਚ ਵੀ ਵੱਡੇ ਇਕੱਠੇ ਹੋਏ।

ਤਿਉਹਾਰਾਂ ਦੇ ਸੀਜ਼ਨ ਦੌਰਾਨ ਆਈਆਂ ਰੁਕਾਵਟਾਂ ਦੇ ਬਾਵਜੂਦ, ਇਹ ਸਫਲ ਜਸ਼ਨ ਆਸਟ੍ਰੇਲੀਆ ਵਾਸੀਆਂ ਲਈ ਏਕਤਾ ਦਾ ਪ੍ਰਤੀਕ ਸਾਬਤ ਹੋਏ, ਜਿਸ ਨਾਲ ਆਸਟ੍ਰੇਲੀਆਈ ਲੋਕ 2025 ਲਈ ਕਾਫ਼ੀ ਉਤਸਾਹਿਤ ਹੋ ਗਏ।
ਜੇਕਰ ਦੂਜੇ ਪਾਸੇ ਸਿੱਖ ਭਾਈਚਾਰੇ ਦੀ ਗੱਲ ਕੀਤੀ ਜਾਵੇ ਤਾਂ ਵੱਖ ਵੱਖ ਵੱਖ ਗੁਰੂਘਰਾਂ ਚ ਵੀ ਅੱਜ ਨਵੇਂ ਸਾਲ ਦੇ ਸਬੰਧ ਚ ਪ੍ਰੋਗਰਾਮ ਸੰਪਨ ਹੋਏ | ਮੈਲਬੋਰਨ ਦੀ ਗੱਲ ਕੀਤੀ ਜਾਵੇ ਤਾਂ ਗੁਰੂਦਵਾਰਾ ਸ੍ਰੀ ਗੁਰੂ ਸਿੰਘ ਸਭਾ , ਟਾਰਨੇਟ ਅਤੇ ਖਾਲਸਾ ਛਾਉਣੀ , ਸਿਡਨੀ ਸਮੇਤ ਵੱਖ ਵੱਖ ਸ਼ਹਿਰਾਂ ਚ ਧਾਰਮਿਕ ਸਮਾਗਮ ਹੋਏ ਅਤੇ ਸੰਗਤਾਂ ਵਲੋਂ ਖਾਲਸਾਈ ਜੈਕਾਰਿਆਂ ਨਾਲ ਨਵੇਂ ਸਾਲ ਨੂੰ ਆਮਦ ਕੀਤਾ | ਇਸ ਮੌਕੇ ਵੱਡੀ ਗਿਣਤੀ ਚ ਸਿੱਖ ਸੰਗਤਾਂ ਗੁਰੂਘਰਾਂ ਚ ਨਤਮਸਤਕ ਹੋਇਆ ਅਤੇ ਅਕਾਲਪੁਰਖ ਸਾਹਮਣੇ ਲੋਕ ਨੇ ਨਵੇਂ ਸਾਲ ਲਈ ਅਰਦਾਸਾਂ ਕੀਤੀਆਂ |

Share it :
error: Content is protected !!