
ਕਾਰ ਹੇਠਾਂ ਆਉਣ ਕਾਰਨ ਪੁਲਿਸ ਅਧਿਕਾਰੀ ਦੀ ਹੋਈ ਮੌਤ, ਦੂਜੇ ਦੀ ਹਾਲਤ ਗੰਭੀਰ
ਆਕਲੈਂਡ (ਹਰਪ੍ਰੀਤ ਸਿੰਘ) – ਨੈਲਸਨ ਵਿਖੇ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਹੀ ਬਹੁਤ ਮੰਦਭਾਗੀ ਘਟਨਾ ਵਾਪਰਨ ਦੀ ਖਬਰ ਹੈ। ਜਾਣਕਾਰੀ ਅਨੁਸਾਰ ਰਾਤ 2 ਵਜੇ ਦੇ ਕਰੀਬ ਬਕਸਟਨ ਸਕੁਏਅਰ ਕਾਰ ਪਾਰਕ ਕੋਲ ਇੱਕ ਵਿਅਕਤੀ ਨੇ ਆਪਣੀ ਗੱਡੀ ਪੁਲਿਸ ਵਾਲਿਆਂ ਦੀ ਪੇਟਰੋਲ ਗੱਡੀ ਵਿੱਚ ਲੈ ਜਾ ਮਾਰੀ, ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਦੂਜੇ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਵਿਅਕਤੀ ਨੂੰ ਇੱਕ ਤੀਜੇ ਪੁਲਿਸ ਅਧਿਕਾਰੀ ਨੇ ਟੇਜ਼ਰ ਦੀ ਵਰਤੋਂ ਕਰਕੇ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ਵਿੱਚ ਇੱਕ ਮਹਿਲਾ ਦੀ ਬਾਂਹ ਟੁੱਟਣ ਦੀ ਖਬਰ ਵੀ ਹੈ ਤੇ ਇੱਕ ਹੋਰ ਵਿਅਕਤੀ ਦੇ ਸੱਟਾਂ ਵੀ ਵੱਜੀਆਂ ਹਨ।



