
ਪੇਰੈਂਟ ਕੈਟੇਗਰੀ ਰੈਜ਼ੀਡੈਂਟ ਵੀਜ਼ਾ (Parent Category Resident Visa)
ਇਸ ਵੀਜ਼ਾ ਸ਼੍ਰੇਣੀ ਲਈ ਸਪਾਂਸਰ ਦੀ ਆਮਦਨ ਦਾ ਪੱਧਰ ਹੁਣ ਨਿਊਜ਼ੀਲੈਂਡ ਦੀ ਜੂਨ 2025 ਦੀ ਔਸਤ ਤਨਖਾਹ (Median Wage) ਮੁਤਾਬਕ ਤੈਅ ਕੀਤਾ ਜਾਵੇਗਾ, ਜੋ ਕਿ $35.00 ਪ੍ਰਤੀ ਘੰਟਾ ਹੈ (ਪਹਿਲਾਂ ਇਹ $33.56 ਸੀ)।
ਪੁਰਾਣੀਆਂ ਅਰਜ਼ੀਆਂ ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਅਰਜ਼ੀ ਜਮ੍ਹਾਂ ਕਰਵਾਈ ਹੋਈ ਹੈ, ਉਨ੍ਹਾਂ ‘ਤੇ ਇਹ ਬਦਲਾਅ ਅਸਰ ਨਹੀਂ ਪਾਉਣਗੇ।
ਨਵੀਂ ਚੋਣ: ਸਪਾਂਸਰਾਂ ਨੂੰ ਉਹ ਆਮਦਨ ਸੀਮਾ ਪੂਰੀ ਕਰਨੀ ਪਵੇਗੀ ਜੋ ਉਨ੍ਹਾਂ ਦੇ ‘ਐਕਸਪ੍ਰੈਸ਼ਨ ਆਫ ਇੰਟਰੈਸਟ’ (EOI) ਦੀ ਚੋਣ ਤੋਂ ਪਹਿਲਾਂ ਦੇ ਸਮੇਂ ਦੌਰਾਨ ਲਾਗੂ ਸੀ।
ਪੇਰੈਂਟ ਬੂਸਟ ਵਿਜ਼ਿਟਰ ਵੀਜ਼ਾ (Parent Boost Visitor Visa)
ਇਸ ਵੀਜ਼ੇ ਲਈ ਸਪਾਂਸਰ ਜਾਂ ਬਿਨੈਕਾਰ (ਮਾਪਿਆਂ) ਲਈ ਨਵੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:
ਸਪਾਂਸਰ ਦੀ ਸਾਲਾਨਾ ਆਮਦਨ (30 ਅਪ੍ਰੈਲ 2026 ਤੋਂ)
ਜੇਕਰ ਬੱਚੇ ਆਪਣੇ ਮਾਪਿਆਂ ਨੂੰ ਸਪਾਂਸਰ ਕਰ ਰਹੇ ਹਨ, ਤਾਂ ਉਨ੍ਹਾਂ ਦੀ ਘੱਟੋ-ਘੱਟ ਕਮਾਈ ਇੰਨੀ ਹੋਣੀ ਚਾਹੀਦੀ ਹੈ
| ਮਾਪਿਆਂ ਦੀ ਗਿਣਤੀ | 1 ਸਪਾਂਸਰ (NZD) | 2 ਸਪਾਂਸਰ (ਸਾਂਝੀ ਆਮਦਨ – NZD) |
| 1 ਮਾਪਾ | $72,800.00 | $109,200.00 |
| 2 ਮਾਪੇ | $109,200.00 | $145,600.00 |
| 3 ਮਾਪੇ | $145,600.00 | $182,000.00 |
| 4 ਮਾਪੇ | $182,000.00 | $218,400.00 |
ਇਸ ਚ ਅਹਿਮ ਗੱਲ ਇਹ ਹੈ ਕਿ ਸਪਾਂਸਰ ਨੇ ਪਿਛਲੇ 3 ਟੈਕਸ ਸਾਲਾਂ ਵਿੱਚੋਂ ਘੱਟੋ-ਘੱਟ 2 ਸਾਲ ਇਹ ਆਮਦਨ ਕਮਾਈ ਹੋਣੀ ਚਾਹੀਦੀ ਹੈ। ਜੇਕਰ ਮਾਪੇ ਆਪਣਾ ਖਰਚਾ ਖ਼ੁਦ ਚੁੱਕਦੇ ਹਨ
ਮਾਪੇ ਆਪਣੀ ਸਾਲਾਨਾ ਆਮਦਨ ਜਾਂ ਬੈਂਕ ਬੈਲੇਂਸ ਦੇ ਆਧਾਰ ‘ਤੇ ਵੀ ਅਪਲਾਈ ਕਰ ਸਕਦੇ ਹਨ:
ਸਾਲਾਨਾ ਆਮਦਨ: ਇਕੱਲੇ ਲਈ $33,663.24; ਸਾਥੀ ਸਮੇਤ $51,182.56।
ਨਿੱਜੀ ਫੰਡ (Saving): ਇਕੱਲੇ ਲਈ $170,000; ਸਾਥੀ ਸਮੇਤ $260,000।
ਮੁੱਖ ਤਰੀਕ ਅਤੇ ਅਸਰ
ਇਹ ਸਾਰੇ ਬਦਲਾਅ 30 ਅਪ੍ਰੈਲ 2026 ਤੋਂ ਬਾਅਦ ਜਮ੍ਹਾਂ ਹੋਣ ਵਾਲੀਆਂ ਨਵੀਆਂ ਅਰਜ਼ੀਆਂ ‘ਤੇ ਲਾਗੂ ਹੋਣਗੇ।
ਇਹ ਦਰਾਂ ਨਿਊਜ਼ੀਲੈਂਡ ਦੀ ‘ਸੁਪਰਐਨੂਏਸ਼ਨ’ (ਪੈਨਸ਼ਨ) ਦਰਾਂ ਅਤੇ ਮੌਜੂਦਾ ਮਹਿੰਗਾਈ ਦੇ ਆਧਾਰ ‘ਤੇ ਵਧਾਈਆਂ ਗਈਆਂ ਹਨ।



