
ਮੈਲਬੋਰਨ (ਹਰਪ੍ਰੀਤ ਸਿੰਘ) – ਵਿਕਟੋਰੀਆ ਵਾਸੀਆਂ ਤੇ ਖਾਸਕਰ ਮੈਲਬੋਰਨ ਦੇ ਰਿਹਾਇਸ਼ੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਵੀਕੈਂਡ ‘ਤੇ ਆਪਣੇ ਆਪ ਨੂੰ ਜਿੰਨਾਂ ਠੰਢਾ ਰੱਖਿਆ ਜਾਏ, ਉਨ੍ਹਾਂ ਵਧੀਆ ਰਹੇਗਾ, ਕਿਉਂਕਿ ਤਾਪਮਾਨ 40 ਡਿਗਰੀ ਸੈਲਸੀਅਸ ਦਾ ਆਂਕੜਾ ਪਾਰ ਕਰੇਗਾ। ਬੇਲੋੜਾ ਗਰਮੀ ਵਿੱਚ ਬਾਹਰ ਨਾ ਜਾਇਆ ਜਾਏ। ਬੱਚਿਆਂ ਤੇ ਬਜੁਰਗਾਂ ਨੂੰ ਧੁੱਪ ਦੇ ਸਿੱਧੇ ਸੰਪਰਕ ਵਿੱਚ ਨਾ ਆਉਣ ਦਿੱਤਾ ਜਾਏ। ਜਿਆਦਾ ਤੋਂ ਜਿਆਦਾ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਏ। ਇਸ ਤੋਂ ਬਾਅਦ ਸੋਮਵਾਰ ਹੋਣ ਵਾਲੀ ਬਾਰਿਸ਼ ਨਾਲ ਕੁਝ ਰਾਹਤ ਦਾ ਮਿਲਣਾ ਤੈਅ ਹੈ।



