ਇਨ੍ਹਾਂ ਆਸਟ੍ਰੇਲੀਆ ਵਾਸੀਆਂ ਨੂੰ ਮਿਲਿਆ ਨਵੇਂ ਸਾਲ ਦਾ ਤੋਹਫਾ

ਆਕਲੈਂਡ (ਹਰਪ੍ਰੀਤ ਸਿੰਘ) – ਨਾਰਦਨ ਟੇਰੀਟਰੀ ਦੇ ਉਨ੍ਹਾਂ ਰਿਹਾਇਸ਼ੀਆਂ ਨੂੰ ਸਰਕਾਰ ਵਲੋਂ ਵੱਡੀ ਰਾਹਤ ਮਿਲੀ ਹੈ, ਜਿਨ੍ਹਾਂ ਨੇ ਆਉਂਦੇ ਕੁਝ ਮਹੀਨਿਆਂ ਵਿੱਚ ਆਪਣੇ ਡਰਾਈਵਿੰਗ ਲਾਇਸੈਂਸ ਰੀਨਿਊ ਕਰਵਾਉਣੇ ਹਨ। ਸਰਕਾਰ ਦੇ ਖਜਾਨਚੀ ਬਿਲ ਯੇਨ ਨੇ ਦੱਸਿਆ ਕਿ ਅੱਜ ਤੋਂ ਲਾਇਸੈਂਸ ਰੀਨਿਊ ਕਰਵਾਉਣ ਵਾਲੇ ਡਰਾਈਵਰਾਂ ਦੀ ਫੀਸ ਨਹੀਂ ਲੱਗੇਗੀ ਤੇ ਇਸਦਾ ਫਾਇਦਾ 100,000 ਤੋਂ ਵਧੇਰੇ ਡਰਾਈਵਰਾਂ ਨੂੰ ਹੋਏਗਾ। ਜੂਨ 2025 ਤੱਕ ਲਾਇਸੈਂਸ ਰੀਨਿਊ ਕਰਵਾਉਣ ਵਾਲ਼ਿਆਂ ਨੂੰ ਆਪਮੁਹਾਰੇ ਇਹ 12 ਮਹੀਨੇ ਦੇ ਡਿਸਕਾਊਂਟ ਦੇ ਰੂਪ ਵਿੱਚ ਹਾਸਿਲ ਹੋਏਗਾ। ਅਗਲੇ ਸਾਲ ਵੀ ਲਾਇਸੈਂਸ ਰੀਨਿਊ ਕਰਵਾਉਣ ਵਾਲੇ ਇਹ ਆਫਰ ਮੁਫਤ ਵਿੱਚ ਹਾਸਿਲ ਕਰ ਸਕਣਗੇ। ਇਹ ਫੈਸਲਾ ਲੋਕਾਂ ਨੂੰ ਮਹਿੰਗਾਈ ਤੌਂ ਰਾਹਤ ਦੇਣ ਲਈ ਅਤੇ ਚੋਣਾ ਵਿੱਚ ਲੋਕਮਤ ਆਪਣੇ ਵੱਲ ਕਰਨ ਲਈ ਲਿਆ ਗਿਆ ਹੈ। ਅਜਿਹੀ ਫਾਇਦਾ ਕੁਈਨਜ਼ਲੈਂਡ ਦੇ ਰਿਹਾਇਸ਼ੀਆਂ ਨੂੰ ਵੀ ਦਿੱਤਾ ਜਾ ਚੁੱਕਾ ਹੈ।

Share it :
error: Content is protected !!