
ਉਨ੍ਹਾਂ ਕਿਹਾ, “ਇਸ ਬਾਰੇ ਅਸੀਂ ਜਲਦ ਹੋਰ ਜਾਣਕਾਰੀ ਸਾਂਝੀ ਕਰਾਂਗੇ।”
ਮੌਜੂਦਾ Fees-Free ਸਕੀਮ ਤਹਿਤ ਯੋਗ ਵਿਦਿਆਰਥੀਆਂ ਦੀ tertiary education ਦੇ ਆਖਰੀ ਸਾਲ ਦੀ ਫੀਸ ਸਰਕਾਰ ਵੱਲੋਂ ਭਰੀ ਜਾਂਦੀ ਹੈ। Nicola Willis ਨੇ ਇਹ ਵੀ ਸਪੱਸ਼ਟ ਕੀਤਾ ਕਿ ਜਿਹੜੇ ਵਿਦਿਆਰਥੀ ਇਸ ਸਾਲ ਆਪਣੀ ਪੜਾਈ ਪੂਰੀ ਕਰ ਰਹੇ ਹਨ, ਉਹ ਹਾਲੇ ਵੀ ਇਸ ਸਕੀਮ ਲਈ ਯੋਗ ਰਹਿਣਗੇ। ਇਹ ਸਕੀਮ ਪਹਿਲਾਂ ਵਿਦਿਆਰਥੀਆਂ ’ਤੇ ਪੈਣ ਵਾਲੇ ਵਿੱਤੀ ਬੋਝ ਨੂੰ ਘਟਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ। ਸਰਕਾਰ ਨੇ ਹਾਲੇ ਇਹ ਨਹੀਂ ਦੱਸਿਆ ਕਿ ਇਸਦੀ ਥਾਂ ਕੋਈ ਨਵੀਂ ਯੋਜਨਾ ਲਿਆਂਦੀ ਜਾਵੇਗੀ ਜਾਂ ਨਹੀਂ।



