
Economist Tony Alexander ਦੇ ਤਾਜ਼ਾ survey ਮੁਤਾਬਕ 44 ਫੀਸਦੀ real estate agents ਦਾ ਮੰਨਣਾ ਹੈ ਕਿ ਉਨ੍ਹਾਂ ਦੇ ਇਲਾਕਿਆਂ ਵਿੱਚ ਘਰਾਂ ਦੀਆਂ ਕੀਮਤਾਂ ਘਟ ਰਹੀਆਂ ਹਨ। ਇਹ ਅੰਕੜਾ 2022 ਤੋਂ ਬਾਅਦ ਸਭ ਤੋਂ ਕਮਜ਼ੋਰ ਮੰਨਿਆ ਜਾ ਰਿਹਾ ਹੈ।
Survey ਵਿੱਚ agents ਨੇ ਦੱਸਿਆ ਕਿ buyers ਦੀਆਂ ਸਭ ਤੋਂ ਵੱਡੀਆਂ ਚਿੰਤਾਵਾਂ ਵੱਧ ਰਹੀਆਂ interest rates, ਨੌਕਰੀਆਂ ਦੀ ਅਣਸ਼ਚਿਤਤਾ ਅਤੇ ਘਟਦੀਆਂ house prices ਹਨ।
ਇਸਦੇ ਨਾਲ ਹੀ 51 ਫੀਸਦੀ agents ਨੇ ਕਿਹਾ ਕਿ open homes ’ਤੇ ਆਉਣ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਹੋ ਰਹੀ ਹੈ, ਜੋ ਕਿ 2022 ਤੋਂ ਬਾਅਦ ਸਭ ਤੋਂ ਨੀਵਾਂ ਪੱਧਰ ਹੈ।
Agents ਨੂੰ properties ਵੇਚਣ ਲਈ appraisal requests ਵੀ ਘੱਟ ਮਿਲ ਰਹੀਆਂ ਹਨ।
David Cunningham ਨੇ ਕਿਹਾ ਕਿ ਘੱਟ consumer confidence, ਨਵੀਆਂ building projects ਦੀ ਵੱਡੀ ਗਿਣਤੀ ਅਤੇ ਘੱਟ immigration ਕਾਰਨ house prices ਵਿੱਚ ਹੋਰ ਕਮੀ ਆ ਸਕਦੀ ਹੈ।
ਉਨ੍ਹਾਂ ਕਿਹਾ, “ਘਰ ਵੇਚਣ ਵਿੱਚ ਕਾਫ਼ੀ ਵਧੇਰੇ ਸਮਾਂ ਲੱਗ ਰਿਹਾ ਹੈ, market ਵਿੱਚ ਕਾਫ਼ੀ stock ਮੌਜੂਦ ਹੈ ਅਤੇ rents ਵੀ ਘਟ ਰਹੇ ਹਨ। ਇਹ ਹਾਲਾਤ ਖਾਸ ਕਰਕੇ Auckland ਅਤੇ Wellington ਵਿੱਚ ਜ਼ਿਆਦਾ ਨਜ਼ਰ ਆ ਰਹੇ ਹਨ।”
ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਚੰਗੀ quality ਵਾਲੇ ਘਰ, ਚਾਹੇ ਪੁਰਾਣੇ ਹੋਣ ਜਾਂ ਨਵੇਂ builds, ਅਜੇ ਵੀ ਵਿਕ ਰਹੇ ਹਨ ਅਤੇ ਅਜਿਹੇ ਮੰਦ ਹਾਲਾਤਾਂ ਵਿੱਚ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਮੌਕਾ ਬਣ ਸਕਦਾ ਹੈ।
Reserve Bank ਨੇ ਵੀ ਆਪਣੀ financial stability report ਵਿੱਚ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ house prices ਜ਼ਿਆਦਾਤਰ ਸਥਿਰ ਰਹੀਆਂ ਹਨ ਅਤੇ market ਵਿੱਚ ਵਿਕਰੀ ਲਈ ਘਰਾਂ ਦੀ ਵੱਧ ਗਿਣਤੀ ਕੀਮਤਾਂ ਨੂੰ ਹੇਠਾਂ ਰੱਖ ਰਹੀ ਹੈ।
ANZ economists ਨੇ ਵੀ ਚੇਤਾਵਨੀ ਦਿੱਤੀ ਹੈ ਕਿ fuel prices ਵਿੱਚ ਵਾਧਾ, inflation ਅਤੇ ਸੰਭਾਵਿਤ OCR hikes housing market ’ਤੇ ਦਬਾਅ ਵਧਾ ਸਕਦੇ ਹਨ। ਉਨ੍ਹਾਂ ਦੇ ਅਨੁਸਾਰ 2026 ਦੌਰਾਨ house prices ਵਿੱਚ ਲਗਭਗ 2 ਫੀਸਦੀ ਤੱਕ ਕਮੀ ਆ ਸਕਦੀ ਹੈ।



